ਇਤਿਹਾਸ ਜ਼ੁਬਾਨੀ ਚੇਤੇ ਨਾਂ..

Saini Sa'aB

K00l$@!n!
ਅਸੀਂ ਭੁੱਲਗੇ ਆਪਣੇ ਵਿਰਸੇ ਨੂੰ,ਗਏ ਮਤਲਬ ਦੇ ਬਣ ਯਾਰ ਅਸੀਂ,
ਨਾਂ ਹਿੰਦੂ ਏਥੇ ਕੋਈ ਹੋਣਾ ਸੀ, ਨਾਂ ਹੁੰਦੇ ਅੱਜ ਸਰਦਾਰ ਅਸੀਂ,
ਗੁਰੂ ਗੋਬਿੰਦ ਸਿੰਘ ਪਰਿਵਾਰ ਸਾਰਾ, ਜੇ ਲਾਉਂਦੇ ਕੌਮ ਦੇ ਲੇਖੇ ਨਾ,
ਸਾਨੂੰ ਫਿਲਮ ਕਹਾਣੀਆਂ ਚੇਤੇ ਨੇ, ਇਤਿਹਾਸ ਜ਼ੁਬਾਨੀ ਚੇਤੇ ਨਾਂ..

ਕੱਲ ਦੇ ਜੰਮੇ ਵੀ ਦੱਸ ਦਿੰਦੇ, ਨਾਮ ਫਿਲਮ ਦੇ ਕਲਾਕਾਰਾਂ ਦੇ,
ਝੱਟ ਦੱਸ ਦਿੰਦੇ ਭਾਵੇਂ ਪੁੱਛ ਵੇਖੋ, ਨਾਮ ਕਿਰਕਟ ਦੇ ਸਟਾਰਾਂ ਦੇ,
ਜੋ ਸਾਡੀ ਖਾਤਰ ਵਾਰ ਗਏ, ਆਪਣੀ ਜਿੰਦਗਾਨੀ ਚੇਤੇ ਨਾਂ,
ਸਾਨੂੰ ਫਿਲਮ ਕਹਾਣੀਆਂ ਚੇਤੇ ਨੇ, ਇਤਿਹਾਸ ਜ਼ੁਬਾਨੀ ਚੇਤੇ ਨਾਂ..

ਬੰਦਾ ਸਿੰਘ ਕੌਣ?ਕੌਣ ਨਲੂਆ ਸੀ? ਕੌਣ ਸ਼ਾਮ ਸਿੰਘ ਅਟਾਰੀ ਸੀ?
ਕੌਣ ਮਹਾਰਾਜਾ ਰਣਜੀਤ ਸਿੰਘ? ਜੀਹਣੇ ਕਾਬੁਲ ਤੱਕ ਬਾਜੀ ਮਾਰੀ ਸੀ,
ਬਾਬਾ ਦੀਪ ਸਿੰਘ ਸ਼ਹੀਦ ਜਿਹੇ, ਯੋਧੇ ਲਾਸਾਨੀ ਚੇਤੇ ਨਾਂ,
ਸਾਨੂੰ ਫਿਲਮ ਕਹਾਣੀਆਂ ਚੇਤੇ ਨੇ, ਇਤਿਹਾਸ ਜ਼ੁਬਾਨੀ ਚੇਤੇ ਨਾਂ..

ਕੀ ਜਿਉਣਾ ਓਹਨਾਂ ਕੌਮਾਂ ਨੇ, ਜਿੰਨਾਂ ਦੇ ਕੋਲ ਸ਼ਹੀਦ ਨਹੀਂ,
ਜਿਹੜੀ ਕੌਮ ਸ਼ਹੀਦਾਂ ਨੂੰ ਭੁੱਲ ਜਾਵੇ, ਓਹਦੇ ਵਰਗੀ ਕੋਈ ਬਦ-ਨਸੀਬ ਨਹੀਂ,
ਮਾਵਾਂ ਨੇ ਟੋਟੇ ਪੁੱਤਰਾਂ ਦੇ, ਬਣਾ ਲਏ ਗਲ ਦੀ ਗਾਨੀ ਚੇਤੇ ਨਾਂ,
ਸਾਨੂੰ ਫਿਲਮ ਕਹਾਣੀਆਂ ਚੇਤੇ ਨੇ, ਇਤਿਹਾਸ ਜ਼ੁਬਾਨੀ ਚੇਤੇ ਨਾਂ..

ਰੰਗਾਂ ਭਰੀ ਇਸ ਦੁਨੀਆਂ 'ਚ, ਕਈ ਜੰਮਦੇ ਤੇ ਕਈ ਮਰ ਜਾਦੇਂ,
ਨਾਮ ਅਮਰ ਰਹੇ ਸਦਾ ਓਹਨਾਂ ਦਾ, ਜੋ ਕੌਮ ਦੇ ਲਈ ਕੁਝ ਕਰ ਜਾਦੇਂ,
ਨਾਮ ਜੱਗ 'ਤੇ ਪੁੱਤਰਾਂ ਨਾਲ ਰਹੂ, ਵਿੱਚ ਰਹੀਏ ਏਸ ਭੁਲੇਖੇ ਨਾਂ,
ਸਾਨੂੰ ਫਿਲਮ ਕਹਾਣੀਆਂ ਚੇਤੇ ਨੇ, ਇਤਿਹਾਸ ਜ਼ੁਬਾਨੀ ਚੇਤੇ ਨਾਂ..

ਨਾਂ ਮੁਰਾਦ ਬੀਮਾਰੀ ਨਸ਼ਿਆਂ ਨੇ, ਸਾਡੇ ਰੰਗਲੇ ਪੰਜਾਬ ਨੂੰ ਖਾ ਲਿਆ ਏ,
ਡੁੱਬਦਿਆਂ ਨੂੰ ਸਹਾਰਾ ਤਿਣਕੇ ਦਾ, ਕਿਤੋਂ ਆ ਜਾ ਭਿੰਡਰਾਂਵਾਲਿਆ ਵੇ,
ਭੁੱਬ ਨਿਕਲੂ ਕੌਮ ਦੀ ਨਸ਼ਿਆਂ 'ਚ, ਰੁਲ ਰਹੀ ਜਵਾਨੀ ਵੇਖੇਂ ਤਾਂ,
ਸਾਨੂੰ ਫਿਲਮ ਕਹਾਣੀਆਂ ਚੇਤੇ ਨੇ, ਇਤਿਹਾਸ ਜ਼ੁਬਾਨੀ ਚੇਤੇ ਨਾਂ..

ਅਸੀਂ ਭੁੱਖੇ ਹਾਂ ਬੱਸ ਚੌਧਰ ਦੇ, ਨਹੀਂ ਕੌਮ ਦੀ ਲੈਂਦੇ ਸਾਰ ਅਸੀਂ,
ਸਾਰ ਲੈਣੀ ਕੀਹਣੇ ਉੱਚ ਆਹੁਦਿਆਂ 'ਤੇ, ਬਿਠਾਏ ਕੌਮ ਦੇ ਅੱਜ ਗਦਾਰ ਅਸੀਂ,
ਜੋ ਕੌਮ ਦੀ ਭਰੇ ਬਾਜ਼ਾਰਾਂ 'ਚ, ਕਰ ਰਹੇ ਨੀਲਾਮੀ ਚੇਤੇ ਨਾਂ,
ਸਾਨੂੰ ਫਿਲਮ ਕਹਾਣੀਆਂ ਚੇਤੇ ਨੇ, ਇਤਿਹਾਸ ਜ਼ੁਬਾਨੀ ਚੇਤੇ ਨਾਂ..

ਇਹ ਸਿੰਘ ਨੇ ਬਾਜ਼ਾਂ ਵਾਲੇ ਦੇ, ਜਿੰਨਾਂ ਨਾਲ ਪੰਗਾ ਪਾ ਲਿਆ ਓਏ,
ਨਹੀਂ ਗੈਰਤ ਸਾਡੀ ਮਰੀ ਅਜੇ, ਰਹੀਂ ਤਕੜਾ ਡੇਰੇ ਵਾਲਿਆ ਓਏ,
ਜੀਹਣੇ ਸਿੱਖ ਕੌਮ ਨਾਲ ਟੱਕਰ ਲਈ, ਗਏ ਬਖਸ਼ੇ ਹਰਾਮੀ ਏਥੇ ਨਾਂ,
ਸਾਨੂੰ ਫਿਲਮ ਕਹਾਣੀਆਂ ਚੇਤੇ ਨੇ, ਇਤਿਹਾਸ ਜ਼ੁਬਾਨੀ ਚੇਤੇ ਨਾਂ..

ਕਮਲੇਸ਼ ਅਹੀਰ ਸਾਡੇ ਗੁਰੂਆਂ ਨੂੰ, ਕਹਿੰਦੀ ਕਰ ਕੇ ਗਏ ਕੁਝ ਨਵਾਂ ਨਹੀਂ,
ਕੀ ਕੀਤੈ?ਬੀਬਾ ਦੱਸਾਂਗੇ, ਆ ਲੈਣ ਦੇ ਆਇਆ ਸਮਾਂ ਨਹੀਂ,
ਜਣਾ-ਖਣਾ ਸਿੱਖੀ ਤੇ ਗੁਰੂਆਂ ਦੀ, ਕਰਦਾ ਬਦਨਾਮੀ ਚੇਤੇ ਨਾਂ,
ਸਾਨੂੰ ਫਿਲਮ ਕਹਾਣੀਆਂ ਚੇਤੇ ਨੇ, ਇਤਿਹਾਸ ਜ਼ੁਬਾਨੀ ਚੇਤੇ ਨਾਂ..

ਧਰਮ ਬਚਾਵਣ ਲਈ ਜੀਹਦਾ, ਗੁਰੂ ਨੌਵੇਂ ਜਿੰਦਗੀ ਵਾਰ ਗਏ,
ਓਹੀ, ਧਰਮ ਮਿਟਾਵਣ ਲਈ ਸਾਡਾ, ਸਾਡੇ 'ਤੇ ਕਰਦੇ ਵਾਰ ਰਹੇ,
ਪਰਗਟ ਨੇ ਅੱਜ ਤੱਕ ਦੁਨੀਆਂ 'ਤੇ, ਐਸੇ ਨਾਂ-ਸ਼ੁਕਰੇ ਵੇਖੇ ਨਾਂ,
ਸਾਨੂੰ ਫਿਲਮ ਕਹਾਣੀਆਂ ਚੇਤੇ ਨੇ, ਇਤਿਹਾਸ ਜ਼ੁਬਾਨੀ ਚੇਤੇ ਨਾਂ..

Top