UNP

ਜੇ ਮੇਰੇ ਪੈਰਾਂ ਤੇ ਜ਼ਖਮ ਨਾ ਹੁੰਦੇ ,

Go Back   UNP > Poetry > Punjabi Poetry

UNP Register

 

 
Old 07-Aug-2010
Birha Tu Sultan
 
ਜੇ ਮੇਰੇ ਪੈਰਾਂ ਤੇ ਜ਼ਖਮ ਨਾ ਹੁੰਦੇ ,

ਜੇ ਮੇਰੇ ਪੈਰਾਂ ਤੇ ਜ਼ਖਮ ਨਾ ਹੁੰਦੇ ,
ਸ਼ਾਇਦ ਮੈਨੂੰ ਕੰਡਿਆਂ ਦੀ ਹੋਂਦ ਦਾ ਅਹਿਸਾਸ ਨਾ ਹੁੰਦਾ ,
ਜੇ ਮੈਂ ਵਿੱਚ ਪ੍ਰਦੇਸਾਂ ਰੁਲਦਾ ਨਾ ਰੋਟੀ ਲਈ ,
ਫੇਰ ਸ਼ਾਇਦ ਮੈਂ ਆਪਣੀ ਮਿੱਟੀ ਦਾ ਕਰਜ਼ਦਾਰ ਨਾ ਹੁੰਦਾ,
ਸ਼ਾਇਦ ਫੇਰ ਹੁੰਦਾ ਨਾ ਮੈਨੂੰ ਮੋਹ ਆਪਣੀ ਮਾਂ ਬੋਲੀ ਲਈ
ਆਪਣੇ ਲੋਕਾਂ ਦਾ ,
ਸੋਹਣੇ ਪੰਜਾਬ ਲਈ ਸ਼ਾਇਦ ,
ਮੇਰੇ ਦਿਲ ਵਿੱਚ ਕੋਈ ਪਿਆਰ ਨਾ ਹੁੰਦਾ ,
ਸ਼ਾਇਦ ਮੈਂ ਭੁੱਲ ਜਾਂਦਾ ਆਪਣੇ ਮਾਪਿਆ ਦੀ ਕਰਨੀ ਨੂੰ ,
ਸ਼ਾਇਦ ਮੇਰੇ ਦਿਲ ਵਿੱਚ ਆਪਣੀ ਬੁੱਢੀ ਮਾਂ ਲਈ ਸਤਿਕਾਰ ਨਾ ਹੁੰਦਾ ,
ਅੱਜ ਹਰ ਇੱਕ ਹੱਥ ਮਿਲਾ ਕੇ ਲੰਘਦਾ ਏ ,
ਸ਼ਾਇਦ ਉਂਦੋ ਪਰਮ ਦਾ ਕੋਈ ਵੀ ਯਾਰ ਨਾ ਹੁੰਦਾ ,
ਸ਼ਾਇਦ ਭੁੱਖ ਨਾਲ ਲੜਦੇ ਦੀ ਕੋਈ ਨਾ ਸਾਰ ਲੈਦਾ ,
ਨਾ ਭਰਾਵਾਂ ਵਿੱਚ ਹੀ ਪਿਆਰ ਹੁੰਦਾ
ਨਾ ਪਤਾ ਲੱਗਦਾ ਮੈਨੂੰ ,
ਕੀ ਹੈ ਮੁੱਲ ਭੈਣ ਦੀ ਰੱਖੜੀ ਦਾ ?
ਨਾ ਪਤਾ ਹੁੰਦਾ
ਕੀ ਹੈ ਸਾਗ ਦੀ ਖੁਸ਼ਬੂ ਮੈਨੂੰ ,
ਨਾ ਹੀ ਕਦੇ ਪ੍ਰਦੇਸੀ ਹੋਣ ਦਾ ਦਰਦ ਮਹਿਸੂਸ ਹੰਦਾ ,
ਨਾ ਹੀ ਲੱਸੀ ਤੇ ਕੋਕ ਦਾ ਫਰਕ ਪਤਾ ਹੁੰਦਾ ,
ਨਾ ਹੀ ਕੋਠੇ ਤੇ ਸੌਣ ਦੀ
ਮੌਜ ਮਹਿਸੂਸ ਹੁੰਦੀ ,
ਨਾ ਹੀ ਬਰਫ ,
ਧੁੱਪ ਛਾਂ ਦਾ ਪਤਾ ਲੱਗਦਾ ,
ਨਾ ਹੀ ਏਜ਼ੰਟਾ ਪਿੱਛੇ ਭੱਜਣ ਦਾ ਦਰਦ ਮਹਿਸੂਸ ਹੁੰਦਾ !

 
Old 07-Aug-2010
Ravivir
 
Re: ਜੇ ਮੇਰੇ ਪੈਰਾਂ ਤੇ ਜ਼ਖਮ ਨਾ ਹੁੰਦੇ ,

ਸ਼ਾਇਦ ਫੇਰ ਹੁੰਦਾ ਨਾ ਮੈਨੂੰ ਮੋਹ ਆਪਣੀ ਮਾਂ ਬੋਲੀ ਲਈ
ਆਪਣੇ ਲੋਕਾਂ ਦਾ


sahi gall aa
bhave main delhi rehnda te ithe punjabi v vadhu ne
par fer v punjab nu miss karida
main taan bhave koi madrasi mil jave os naal v punjabi bolda
aape samju je samjna hoyu
hun punjabi films pehla nalo jyada dekhan nu dil karda

i love punjabi boli

 
Old 07-Aug-2010
pc_game_lover2004
 
Re: ਜੇ ਮੇਰੇ ਪੈਰਾਂ ਤੇ ਜ਼ਖਮ ਨਾ ਹੁੰਦੇ ,

baut sohna 22

 
Old 08-Aug-2010
jaswindersinghbaidwan
 
Re: ਜੇ ਮੇਰੇ ਪੈਰਾਂ ਤੇ ਜ਼ਖਮ ਨਾ ਹੁੰਦੇ ,

awesome janaab...

 
Old 08-Aug-2010
THE GODFATHER
 
Re: ਜੇ ਮੇਰੇ ਪੈਰਾਂ ਤੇ ਜ਼ਖਮ ਨਾ ਹੁੰਦੇ ,

nice one...but yaar eh sab kujh mehsoos karan layi bahar jaan di te koi khas lorh ni...

 
Old 08-Jun-2012
[Gur-e]
 
Re: ਜੇ ਮੇਰੇ ਪੈਰਾਂ ਤੇ ਜ਼ਖਮ ਨਾ ਹੁੰਦੇ ,


Post New Thread  Reply

« ਤੈਨੂੰ ਆਖਿਆ ਸੀ - ਰਵੀ ਸੰਧੂ | ਸ਼ਾਇਰੀ ਕਦੋਂ ਸੋਹਣੀ ਲਗਦੀ? »
X
Quick Register
User Name:
Email:
Human Verification


UNP