UNP

ਅੱਥਰੂ ( ਸ਼ਿਵਚਰਨ ਜੱਗੀ ਕੁੱਸਾ )

Go Back   UNP > Poetry > Punjabi Poetry

UNP Register

 

 
Old 05-Aug-2010
RaviSandhu
 
Post ਅੱਥਰੂ ( ਸ਼ਿਵਚਰਨ ਜੱਗੀ ਕੁੱਸਾ )

ਦੇਖੀਂ, ਰੋਵੀਂ ਨਾ, ਦੇਖ ਕੇ ਲਾਸ਼ ਮੇਰੀ!
ਤੇ ਕੇਰੀਂ ਨਾ ਇਕ ਵੀ ਅੱਥਰੂ!!
ਤੈਨੂੰ ਪਤੈ, ਤੇਰੇ ਇਕ ਹੰਝੂ ਦਾ ਮੁੱਲ,
ਮੇਰੀ ਜਿੰਦ ਦੇ ਬਰਾਬਰ ਹੈ!
ਇਹ ਦੁਨੀਆਂ ਕਿਸੇ ਦਾ ਮੁੱਲ ਨਹੀਂ ਪਾਉਂਦੀ,
ਤੇ ਮੈਂ ਨਹੀਂ ਚਾਹੁੰਦਾ, ਕਿ ਤੇਰੇ ਅੱਥਰੂ ਵੀ
ਮੇਰੀ ਜਿੰਦ ਵਾਂਗ, ਬੇਕਦਰੇ, ਬੇਅਰਥ
ਅਤੇ ਅਜਾਈਂ ਹੀ ਜਾਣ!
ਲਿਆਵੀਂ ਨਾ ਉਦਾਸੀ, ਮੈਨੂੰ ਖ਼ਾਮੋਸ਼ ਪਿਆ ਦੇਖ,
ਕਿਉਂਕਿ, ਤੇਰੀ ਉਦਾਸੀ ਤੋੜਨ ਖ਼ਾਤਿਰ ਤਾਂ ਮੈਂ,
ਆਪਣੇ ਪ੍ਰਾਣ ਵੀ ਵੇਚ ਸਕਦਾ ਸੀ ਜਿੰਦ ਮੇਰੀਏ!
.
ਇਕ ਗੱਲ ਜ਼ਰੂਰ ਉਦਾਸ ਕਰੇਗੀ ਤੈਨੂੰ,
ਕਿ ਕਦੇ ਵੀ ਚੁੱਪ ਨਾ ਬੈਠਣ ਵਾਲ਼ਾ,
ਅੱਜ ਐਨੀ ਕਠੋਰ
ਖ਼ਾਮੋਸ਼ੀ ਕਿਉਂ ਧਾਰ ਗਿਆ?
ਤੂੰ ਤਾਂ ਮੇਰੀ ਚੁੱਪ ਜਰਨ ਦੀ ਆਦੀ ਹੀ ਨਹੀਂ ਸੀ!
ਪਰ ਸਾਹਮਣੇ ਪਈ ਮੌਨ ਹਕੀਕਤ ਨੂੰ ਪ੍ਰਵਾਨ ਕਰ,
ਇਹ ਕਬੂਲ ਕਰ ਲਵੀਂ ਕਿ ਮੈਂ ਸਿਰਫ਼ ਤੈਥੋਂ,
ਸਰੀਰਕ ਤੌਰ ਤੇ ਹੀ ਵਿਛੜ ਰਿਹਾ ਹਾਂ!
ਆਤਮਿਕ ਪੱਖੋਂ ਤਾਂ ਸਦਾ ਤੇਰੇ ਨਾਲ਼ ਹੀ ਰਹਾਂਗਾ!
.
ਕਹਿੰਦੇ ਆਤਮਾਂ ਆਪਣੇ ਚਾਹੁੰਣ ਵਾਲ਼ੇ ਨੂੰ,
ਉਠ ਕੇ ਗਲ਼ ਲਾਉਣਾ ਚਾਹੁੰਦੀ ਹੈ,
ਪਰ ਵਜੂਦ ਨਾ ਹੋਣ ਕਾਰਨ,
ਸਪੱਰਸ਼ ਨਹੀਂ ਕਰ ਸਕਦੀ!
ਗਲਵਕੜੀ ਪਾਉਣੀ ਚਾਹਾਂਗਾ ਤੈਨੂੰ,
ਪਰ ਸ਼ਾਇਦ ਇਹ ਮੇਰੇ ਵੱਸ ਨਹੀਂ ਹੋਵੇ?
ਤੈਨੂੰ ਪਤੈ ਕਿ ਮੇਰੀ ਤਕਦੀਰ ਦੇ ਫ਼ੈਸਲੇ ਤਾਂ ਸਦਾ,
ਚੰਦਰੀ ਦੁਨੀਆਂ ਨੇ ਕੀਤੇ ਨੇ ਕਮਲ਼ੀਏ!
ਤੇ ਅੱਜ ਦਾ ਆਹ ਆਖ਼ਰੀ ਫ਼ੈਸਲਾ ਸੀ ਮੇਰਾ,
ਸਿਰਫ਼ ਜਹਾਨੋਂ ਤੁਰ ਜਾਣ ਦਾ!!
.
ਬੱਸ ਇਕ ਰਹਿਮਤ ਕਰੀਂ ਮੇਰੇ ਤੇ!
ਦੇਖ ਲਵੀਂ, ਨੀਝ ਲਾ ਕੇ ਮੇਰੇ ਮੁੱਖ ਨੂੰ,
ਕਿ ਕਿਵੇਂ ਮੈਂ, ਕੰਡਿਆਲ਼ੀਆਂ ਥੋਰ੍ਹਾਂ ਵਿਚ ਦੀ,
ਜੱਦੋਜਹਿਦ ਕਰਦਾ ਹੁਣ ਕਿੰਨਾਂ ਸ਼ਾਂਤ ਪਿਆ ਹਾਂ
ਰੱਖ ਦੇਵੀਂ, ਆਪਣੀ ਗੱਲ੍ਹ ਮੇਰੇ ਮੁਰਝਾਏ ਮੂੰਹ ਤੇ
ਚੁੰਮਣ ਦੇਵੀਂ, ਮੇਰੀਆਂ ਬੰਦ ਅੱਖਾਂ ਤੇ
ਜੇ ਨਮ ਹੋਣ ਤੇਰੇ ਨੇਤਰ,
ਤਾਂ ਯਾਦ ਕਰੀਂ, ਮੇਰੇ ਨਾਲ਼ ਹੱਸੇ ਹਾਸੇ,
ਕੀਤੇ ਮਖ਼ੌਲ, ਸੁਣਾਏ ਚੁਟਕਲੇ,
ਮੇਰੇ ਵੱਲੋਂ ਤੈਨੂੰ ਕੀਤਾ ਬੇਥਾਹ ਪਿਆਰ,
ਦਿੱਤੀਆਂ ਝਿੜਕਾਂ ਤੇ ਲਾਇਆ ਘੁੱਟ-ਘੁੱਟ ਸੀਨੇ!

ਯਾਦ ਰੱਖੀਂ! ਮੇਰੀ ਹਿੱਕ ਤੇ,
ਤੇਰਾ ਡੁੱਲ੍ਹਿਆ ਇਕ ਅੱਥਰੂ ਵੀ ਮੈਨੂੰ,
ਦਰਗਾਹ ਵਿਚ ਦਿਲਗੀਰ ਕਰੇਗਾ!
ਕੀ ਕਿਹਾ ਕਰਦਾ ਸੀ ਤੈਨੂੰ?
ਕਿ ਤੇਰੀ ਅੱਖ ਚੋਂ ਡਿੱਗੇ ਇਕ ਮੋਤੀ ਬਦਲੇ,
ਮੈਂ ਆਪਣੇ ਖ਼ੂਨ ਦਾ ਆਖ਼ਰੀ ਕਤਰਾ ਵਹਾ ਸਕਦਾ ਹਾਂ!
ਪਾ ਲਈਂ ਖ਼ਾਮੋਸ਼ ਪਏ ਨੂੰ ਇਕ ਗਲਵਕੜੀ,
ਦੁਨੀਆਂ ਦਾ ਡਰ ਪਰ੍ਹੇ ਸੁੱਟ!
ਕਿਉਂਕਿ ਮੇਰਾ ਇਹ ਸਰੀਰ ਤੈਨੂੰ,
ਸਸਕਾਰ ਤੋਂ ਬਾਅਦ ਫ਼ਿਰ ਕਦੇ,
ਕਲ਼ਾਵੇ ਚ ਲੈਣ ਨੂੰ ਨਹੀਂ ਮਿਲ਼ੇਗਾ!
ਤੇਰੀ ਗਲਵਕੜੀ ਲਈ ਤਾਂ ਮੈਂ,
ਕੁਰਬਾਨ ਹੋਣ ਲਈ ਤਿਆਰ ਹੋ ਜਾਂਦਾ ਸੀ ਕਮਲ਼ੀਏ!
ਤੇ ਤੇਰੀ ਇਹ ਆਖਰੀ ਗਲਵਕੜੀ,
ਮੇਰੀ ਰੂਹ ਨੂੰ ਸਕੂਨ ਦੇਵੇਗੀ!

ਹਰ ਬਾਪ ਦੀ ਇੱਛਾ ਹੁੰਦੀ ਹੈ,
ਕਿ ਉਸ ਦੀ ਅਰਥੀ ਨੂੰ,
ਉਸ ਦਾ ਪੁੱਤਰ ਹੀ ਦਾਗ ਦੇਵੇ
ਪਰ ਦੇਖੀਂ! ਤੇ ਨਾਲ਼ੇ ਯਾਦ ਰੱਖੀਂ!!
ਮੇਰੇ, ਤੇਰੇ ਨਾਲ਼ ਇਕੱਠਿਆਂ ਜੀਣ-ਮਰਨ ਦੇ ਅਰਮਾਨ,
ਮੇਰੀ ਅਰਥੀ ਨਾਲ਼ ਨਹੀਂ ਮੱਚਣੇ!
ਸਿਵੇ ਦੀਆਂ ਉਠਦੀਆਂ ਲਾਟਾਂ ਚੋਂ ਤੈਨੂੰ,
ਮੇਰਾ ਉਹੀ, ਗ਼ਮਾਂ ਦੇ ਬੁਰਕੇ ਪਿੱਛੇ,
ਖਿੜ-ਖਿੜ ਹੱਸਦਾ ਚਿਹਰਾ ਹੀ ਦਿਸੇਗਾ!

ਪਰ ਮੇਰੀ ਇਕ ਆਖ਼ਰੀ ਖ਼ਾਹਿਸ਼ ਪੂਰੀ ਕਰੀਂ!
ਮੇਰੇ ਫ਼ੁੱਲ ਤੂੰ ਆਪਣੇ ਹੱਥੀਂ ਪਾ ਕੇ ਆਵੀਂ!!
ਨਹੀਂ ਸਾਰੀ ਜ਼ਿੰਦਗੀ ਗੁਨਾਂਹਗਾਰ ਰਹੇਂਗੀ ਮੇਰੀ!
ਸਾਰੇ ਰਾਹ ਘੁੱਟ ਕੇ ਸੀਨੇ ਨਾਲ਼ ਲਾਈ ਰੱਖੀਂ,
ਮੇਰੇ ਫ਼ੁੱਲਾਂ ਵਾਲ਼ੀ ਪੋਟਲ਼ੀ ਨੂੰ!
ਤੇ ਮੇਰੀਆਂ ਕੀਤੀਆਂ ਗਲਤੀਆਂ ਤੇ,
ਗ਼ੌਰ ਨਾ ਕਰੀਂ!
ਦਿੱਤੀਆਂ ਝਿੜਕਾਂ ਤੇ, ਪੋਚਾ ਮਾਰ ਦੇਵੀਂ ਖ਼ਿਮਾਂ ਦਾ!
ਮਿੱਟੀ ਪਾ ਦੇਵੀਂ, ਮੇਰੇ ਗੁਨਾਂਹਾਂ ਤੇ!
.ਤੇ ਮੈਨੂੰ ਸੱਚੇ ਦਿਲੋਂ ਮੁਆਫ਼ ਹੀ ਕਰ ਦੇਵੀਂ,
ਤੈਨੂੰ ਪਤੈ ਕਿ ਮੈਂ ਦਿਲੋਂ ਪਾਪੀ
ਤੇ ਬੇਈਮਾਨ ਜਮਾਂ ਨਹੀਂ ਸੀ!

ਫ਼ੁੱਲ ਤਾਰਨ ਵੇਲ਼ੇ, ਇਸ ਤਰ੍ਹਾਂ ਮਹਿਸੂਸ ਕਰੀਂ
ਕਿ ਜਿਵੇਂ ਮੈਂ ਤੈਨੂੰ ਘੁੱਟ ਰਿਹੈਂ
ਆਪਣੀ ਨਿੱਘੀ ਗਲਵਕੜੀ ਵਿਚ,
ਤੇ ਪਲ਼ੋਸ ਰਿਹੈਂ ਤੇਰੇ ਮੁਲਾਇਮ ਵਾਲ਼!
ਤੇ ਆਖ਼ਰੀ ਅਲਵਿਦਾ ਕਹਿਣ ਤੋਂ ਬਾਅਦ,
ਭੁੱਲ ਨਾ ਜਾਵੀਂ ਮੈਨੂੰ!
ਦਿਲ ਚ ਵਸਾ ਰੱਖੀਂ!! ਕਦੇ ਭੁੱਲ ਨਾ ਜਾਵੀਂ!!!
..
ਮੇਰੇ ਅਕਸਰ ਕਹੇ ਲਫ਼ਜ਼,
ਆਪਣੇ ਦਰਗਾਹੀਂ ਮੇਲੇ ਹੋਣਗੇ
ਗੂੰਜਣਗੇ ਤੇਰੇ ਕੰਨਾਂ ਅਤੇ ਚੁਫ਼ੇਰੇ ਫ਼ਿਜ਼ਾ ਵਿਚ,
ਤੇ ਤੇਰੀਆਂ ਪਲਕਾਂ ਤੇ ਲਟਕਣਗੇ ਹੰਝੂ!
ਪਰ ਖ਼ੇਦ, ਪੂੰਝਣੇ ਤੈਨੂੰ ਆਪ ਪੈਣਗੇ!
ਮੈਂ ਤਾਂ ਤੁਰ ਗਿਆ ਹੋਵਾਂਗਾ ਸਰੀਰਕ ਤੌਰ ਤੇ,
ਤੇਰਾ ਦੁਨਿਆਵੀ ਸਾਥ ਛੱਡ!
.
ਫ਼ੁੱਲ ਪਾਉਣ ਤੋਂ ਬਾਅਦ,
ਵਾਪਿਸੀ ਵੇਲ਼ੇ ਤੂੰ ਇਕੱਲੀ ਨਹੀਂ ਹੋਵੇਂਗੀ,
ਹਰ ਘੜ੍ਹੀ, ਹਰ ਪਲ, ਰਹਾਂਗਾ ਤੇਰੇ ਸੰਗ-ਸਾਥ!
ਪਰ ਇਕ ਗੱਲ ਦੁਖੀ ਕਰੇਗੀ, ਆਪਾਂ ਦੋਵਾਂ ਨੂੰ,
ਕਿ ਮੈਂ ਤੈਨੂੰ ਹਮੇਸ਼ਾ ਵਾਂਗ,
ਆਪਣੇ ਕਲ਼ਾਵੇ ਵਿਚ ਨਹੀਂ ਲੈ ਸਕਾਂਗਾ!
ਤੇ ਪੂੰਝ ਨਹੀਂ ਸਕਾਂਗਾ ਤੇਰੇ ਬੇਵਸੇ ਡਿੱਗਦੇ ਅੱਥਰੂ,
ਤੇਰੇ ਇਹ ਅੱਥਰੂ ਮੈਨੂੰ ਹਮੇਸ਼ਾ ਵਾਂਗ,
ਦਰਗਾਹ ਵਿਚ ਵੀ ਗ਼ਮਗ਼ੀਨ ਕਰਨਗੇ, ਧਿਆਨ ਰੱਖੀਂ!
ਵਾਅਦਾ ਯਾਦ ਰੱਖੀਂ, ਮੇਲ ਹੋਣਗੇ ਜ਼ਰੂਰ ਆਪਣੇ,
ਦਰਗਾਹ ਵਿਚ!!

ਪਰ ਮੇਰੇ ਇਸ ਫ਼ੈਸਲੇ ਲਈ ਮੈਨੂੰ
ਮੁਆਫ਼ ਕਰੀਂ, ਮੇਰੀ ਜਿੰਦ!
ਮੁਆਫ਼ ਹੀ ਕਰੀਂ,
ਜੇ ਦੁਨੀਆਂ ਮੈਨੂੰ ਵੀ ਸ਼ਾਂਤੀ ਨਾਲ ਜੀਣ ਦੇ ਦਿੰਦੀ,
ਤਾਂ ਮੈਂ ਕਦੇ ਵੀ ਤੈਨੂੰ,
ਪਿਆਰ ਵਿਹੂਣੀਂ ਛੱਡ ਕੇ ਨਾ ਜਾਂਦਾ,
ਅੱਖਾਂ ਮੀਟ ਕੇ, ਕਲਪਨਾ ਵਿਚ,
ਗਲ਼ ਲੱਗ ਹੁਣ ਮੇਰੇ, ਤੇ ਮੁਆਫ਼ੀ ਬਖ਼ਸ਼!

 
Old 05-Aug-2010
jaswindersinghbaidwan
 
Re: ਅੱਥਰੂ ( ਸ਼ਿਵਚਰਨ ਜੱਗੀ ਕੁੱਸਾ )

bahut khoob...

 
Old 05-Aug-2010
pc_game_lover2004
 
Re: ਅੱਥਰੂ ( ਸ਼ਿਵਚਰਨ ਜੱਗੀ ਕੁੱਸਾ )

gud ji

Post New Thread  Reply

« ਮੁਹੱਬਤ ਦਾਅਹਿਸਾਸ | shiv kumar batalvi »
X
Quick Register
User Name:
Email:
Human Verification


UNP