ਤੇਰੇ ਬਾਝੋਂ ਤੜਫ-ਤੜਫ ਕੇ

Saini Sa'aB

K00l$@!n!
ਸੱਜਣਾ ਅੱਜ-ਕਲ ਰੰਗਲੇ ਸੁਪਨੇ,ਰਾਸ ਨਾ ਮੈਨੂੰ ਆਵਣ ਵੇ
ਤੇਰੇ ਬਾਝੋਂ ਤੜਫ-ਤੜਫ ਕੇ, ਮਸਾਂ ਲੰਘਾਵਾ ਸਾਵਣ ਵੇ

ਜਦ ਵੀ ਕਿਧਰੇ ਕੰਨਾਂ ਦੇ ਵਿਚ, ਕੂਕ ਕੋਇਲ ਦੀ ਪੈਂਦੀ ਵੇ
ਬਿਰਹੋਂ ਭਿੱਜੀ ਕੂਕ ਓਸਦੀ, ਸਾਹ-ਸੱਤ ਹੀ ਕੱਢ ਲੈਂਦੀ ਵੇ
ਸਾਉਣ-ਛਰਾਟੇ ਕਿਣ ਮਿਣ ਕਣੀਆਂ ਤਨ-ਮਨ ਮੇਰਾ ਤਾਵਣ ਵੇ
ਤੇਰੇ ਬਾਝੋਂ..........

ਘੁੱਪ ਹਨੇਰੀਆਂ ਰਾਤਾਂ ਨੂੰ ਜਦ, ਕਪਰਾ ਬਦਲ ਗੱਜੇ ਵੇ
ਉਸਲਵੱਟੇ ਲੈਂਦੀ ਹਾਂ, ਤੇ ਸੱਟ ਕਲੇਜੇ ਵੱਜੇ ਵੇ
ਇੰਤਜਾਰ ਤੇ ਪਲੰਘ ਨਵਾਰੀ, ਮੈਨੂੰ ਵੱਢ-ਵੱਢ ਖਾਵਣ ਵੇ
ਤੇਰੇ ਬਾਝੋਂ.......

ਜਦੋਂ ਗੁਆਂਢਣ ਮਾਹੀ ਦੇ ਸੰਗ, ਹੱਸ-ਹੱਸ ਗੱਲਾਂ ਕਰਦੀ ਵੇ
ਕਿੰਜ ਦੱਸਾਂ ਉਦੋਂ ਜਿੰਦ ਨਿਮਾਣੀ,ਕਿਵੇਂ ਵਿਛੋੜਾ ਜਰਦੀ ਵੇ
ਉਸ ਨਖਰੋ ਦੇ ਹਾਸੇ ਠੱਠੇ, ਮੈਨੂੰ ਹੋਰ ਸਤਾਵਣ ਵੇ
ਤੇਰੇ ਬਾਝੋਂ.........

ਕਹਿਣ ਸਿਆਣੇ ਇਹ ਰੁੱਤ ਜਿਸਨੇ, ਮਾਹੀ ਸੰਗ ਨਾ ਮਾਣੀ ਵੇ
ਜੀਵਣ ਉਸਦਾ ਬੰਜਰ ਵਰਗਾ,ਸਹੁੰ ਰੱਬ ਦੀ ਸੱਚ ਜਾਣੀ ਵੇ
'ਰੂਪ' ਹੁੱਸਨ ਦੇ ਤਿੱਖੇ ਜਜ਼ਬੇ ,ਤੈਨੂੰ ਕਿੰਜ ਸਮਝਾਵਣ ਵੇ
ਤੇਰੇ ਬਾਝੋਂ.......
 
bahro bhave seet main disdi
par andro rehndi machdi ve,
tere vajo jeen nahi hona
gall kaha aaj sach di ve,
thande thande bulle hawa de
aag birho di lavan ve
 
Top