ਕਬਰ ਤੇ ਫੁੱਲ ਧਰਕੇ...........

ਲਿਆ ਤੇਰੇ ਹੰਝੂਆਂ ਨੂੰ ਪੀ ਲਵਾ ਓਕ ਕਰਕੇ
ਤੇਰੇ ਦੁੱਖਾਂ ਨੁੰ ਲੈ ਜਾਵਾ ਦੂਰ ਪੱਲਾ ਫੜਕੇ...
ਪਹਿਲੇ ਪੱਨੇ ਉੱਤੇ ਮਿਲ ਜਾਣ ਖੁਸ਼ਿਆਂ ਦੇ ਹਰਫ
ਫੋਲਨੇ ਨਾ ਪੈਣ ਤੈਨੂੰ ਕਾਪੀਆਂ ਦੇ ਵਰਕੇ...
ਉਹਨੂੰ ਪਾਉਣ ਲੱਗੇ ਨਖਰਾ ਹਜਾਰ ਤੂੰ ਕਰੇ
ਖੁਸ਼ੀ ਆਵੇ ਤੇਰੇ ਵਿਹੜੇ ਜਦ ਕਾਸਾ ਫੜਕੇ....
ਕਾਮਯਾਬੀਆਂ ਦੇ ਲੜ ਲੱਗ ਤੁਰੀ ਜਾਦੀਂ ਹੋਵੇਗੀਂ
ਹੋ ਸਕੇ ਤਾਂ ਜਾਈਂ ਮੇਰੇ ਕੋਲ ਦੋ ਪਲ ਖੜਕੇ....
ਕੁੱਛ ਕਿਹ ਤਾਂ ਹੋਣਾ ਨੀ ਮੇਰੇ ਕੋਲੋ ਤੈਨੂੰ
ਸਮਝ ਲਵੀਂ ਗੱਲ ਹੱਥ ਦਿਲ ਉੱਤੇ ਧਰਕੇ...
ਕੀ ਕਿਹਣਾ ਚਾਹੁੰਦਾ ਹੋਵਾਗਾਂ ਤੈਨੂੰ ਅੜੀਏ
ਵੇਖ ਜਾਵੀਂ ਅੱਖੀਆਂ ਚ ਆਈ ਨਮੀ ਪੜਕੇ....
ਕੁੱਝ ਗੱਲਾਂ ਜੋ ਮੈਥੋਂ ਮੂੰਹੋ ਬੋਲੀਆਂ ਨੀ ਜਾਣੀਆਂ
ਬੁੱਝ ਲਵੀਂ ਬੋਲ ਮੇਰੇ ਬੁੱਲਾਂ ਉੱਤੇ ਅੜਕੇ...
ਜਾਦੀਂ-ਜਾਦੀਂ ਇੱਕ ਹੋਰ ਮੇਰਾ ਬੋਲ ਪੁਗਾ ਦੇਵੀਂ
ਜਾਈ ਨਾ ਮੇਰੇ ਨਾਲ ਕੋਈ ਸ਼ਿਕਵਾ ਗਿਲਾ ਕਰਕੇ...
ਮੈ ਜੀਵਾਂ ਸਦੀਆਂ ਤੀਕ ਤੇਰੇ ਲਈ ਕਮਲੀਏ
ਜੱਸੀ ਲਈ ਮੁੜ ਜਾਈਂ ਇੱਕ ਆਖਰੀ ਦੁਆ ਕਰਕੇ
ਫੇਰ ਭਾਵੇਂ ਮੁੜ ਜਾਵੀਂ ਮੇਰੀ ਕਬਰ ਤੇ ਫੁੱਲ ਧਰਕੇ...........
 
Top