ਸਿੱਖ ਲਇਆ,

ਪਹ਼ਿਲਾ ਰੋਣਾ ਤੇ ਹੱਸਣਾ ਸਿੱਖ ਲਇਆ,
ਫੇਰ ਬੋਲਣਾ ਤੇ ਪਛਤਾਉਣਾ ਸਿੱਖ ਲਇਆ,
ਤੇ ਅੱਜ - ਅੱਜ ਮੇਰੇ ਦਿਲ ਨੇ ਬਲਣਾ ਸਿੱਖ ਲਇਆ.

ਫੇਰ ਮੇਰੇ ਦਿਲ ਨੇ ਕੌੜੀਆਂ ਗੱਲਾਂ ਨੂੰ ਭੁਲਾਣਾ ਸਿੱਖ ਲਇਆ,
ਪਰ ਜ਼ਮਾਨੇ ਨੇ ਜ਼ਖਮਾ ਤੇ ਮੋਮ ਦਲਨਾ ਸਿੱਖ ਲਇਆ.

ਜਦੋਂ ਦਿਲ ਨੇ ਲਾਂਬੂੰ ਵਾਂਗ ਬਲਣਾ ਸਿੱਖ ਲਇਆ,
ਤਾ ਫੇਰ....
ਫੇਰ ਕੀ ਸੀ???
ਜ਼ਮਾਨੇ ਨੇ ਮਚਦੇ ਭਾਂਬੜ ਤੇ ਗੋਸ਼੍ਹ ਤਲਨਾ ਸਿੱਖ ਲਇਆ.

ਸਮਾਂ ਪਾ ਕ ਦਿਲ ਨੇ ਜਦੋਂ ਮਲ੍ਹਮ ਮਲਣਾ ਸਿੱਖ ਲਇਆ,
ਤਾ ਜ਼ਮਾਨੇ ਨੇ ਇਸ ਦੇ 'ਤੇ ਲੂਣ ਝਸਨਾ ਸਿੱਖ ਲਇਆ.

ਜ਼ਮਾਨੇ ਨੇ ਪਲ-ਪਲ ਇਸ ਨੂੰ ਜਲਾਉਣ ਸਿੱਖ ਲਇਆ,
ਤੇ ਮੇਰੇ ਦਿਲ ਨੇ,,,
ਮੇਰੇ ਦਿਲ ਨੇ ਬਲ-ਬਲ ਕੇ ਜੀਉਣਾ ਸਿੱਖ ਲਇਆ........
 
Top