ਪਰਮਪਿਤਾ!

ਇਹ ਸਭ ਤੇਰਾ ਨਾਮ,
ਵੇਚ ਵੇਚ ਖਾ ਲੈਂਦੇ ਨੇ -
ਤੇਰੀਆਂ ਸ਼ੁਹਰਤਾਂ,
ਆਪਣੇ ਨਾਮ
ਲਿਖਵਾ ਲੈਂਦੇ ਨੇ-
ਘਰਾਂ ਦੀਆਂ ਦਾਗੀ ਦੀਵਾਰਾਂ,
ਤੇਰੀਆਂ ਤਸਵੀਰਾਂ ਨਾਲ ,
ਸਜਾ ਲੈਂਦੇ ਨੇ-
ਆਪਣੇ ਸਾਰੇ ਕੋਝ
ਤੇਰਿਆਂ ਪਰਿਦਆਂ ਨਾਲ,
ਲੁਕਾ ਲੈਂਦੇ ਨੇ-
ਹੇ ਪਰਮਪਿਤਾ!
ਤੂੰ ਭੋਲਾ ਏ ਜਾਂ ਤੇਰੇ ਭਗਤ ਸ਼ੈਤਾਨ ਨੇ,
ਇਹ ਨਿਤ ਪਾਪ ਕਰਦੇ ਨੇ,
ਨਿਤ ਬਖ੍ਸ਼ਾ ਲੈਂਦੇ ਨੇ-
 
Top