ਨਿਤ-ਨਿਤ ਨਹੀ ਯਾਰੀਆਂ ਲਾ ਹੁੰਦੀਆਂ

ਨਿਤ-ਨਿਤ ਨਹੀ ਯਾਰੀਆਂ ਲਾ ਹੁੰਦੀਆਂ,,
ਬੜੇ ਔਖੇ ਨੇ ਬਣਾਣੇ ਯਾਰ ਏਥੇ,,
ਜਿਨਾ ਨਾਲ ਸੀ ਬਿਤਾਏ ਕੁੱਛ ਪੱਲ,,
ਯਾਦ ਸਾਰੀ ਉਮਰ ਆਉਣੇ ਨੇ ਉਹ ਯਾਰ ਏਥੇ,,
ਕਦੇ ਯਾਰਾਂ ਤੋਂ ਨਈ ਮੁੱਖ ਮੋੜ ਹੁੰਦਾ,,
ਕਰਦੇ ਗਲਤੀਆਂ ਬੜੇ ਬਲਵਾਨ ਏਥੇ,,
ਰੁੱਸ-ਰੁੱਸ ਕੇ ਆਖਿਰ ਮੰਨ ਜਾਣਾ,,
ਚੱਲਦਾ ਰਹਿਣਾ ਯਾਰਾ ਵਿੱਚ ਤਕਰਾਰ ਏਥੇ,,
ਹੀਰ-ਰਾਂਝੇ ਦੀ ਯਾਰੀ ਵਿੱਚ ਫਿਕ ਪਿਆ,,
ਫੇਰ ਸਾਡੇ ਜਿਹੇ ਦੀ ਕੀ ਊਕਾਤ ਏਥੇ,,
ਕਿਤੇ ਸਾਹਿਬਾ ਨੇ ਤੋੜੇ ਤੀਰ ਜੱਟ ਦੇ,,
ਕੀਤੇ ਬੁੱਲੇ ਸ਼ਾਹ ਨੇ ਮਨਾਇਆ ਨੱਚ-ਨੱਚ ਯਾਰ ਏਥੇ,,
ਯਾਰ ਕਰਿਸ਼ਮਾ ਹੈ ਕੁੱਦਰਤ ਦਾ,,
ਯਾਰ ਬੀਨਾ ਨਾ ਹੋਣੀ ਬਹਾਰ ਏਥੇ!!!!!!!!!!
 
Top