UNP

ਜਿੱਤ ਕੇ ਵੀ ਹਰ ਜਨਮ ਤੈਨੂੰ ਹਾਰਨਾ ਪਊ.........

Go Back   UNP > Poetry > Punjabi Poetry

UNP Register

 

 
Old 25-Jul-2010
.::singh chani::.
 
Lightbulb ਜਿੱਤ ਕੇ ਵੀ ਹਰ ਜਨਮ ਤੈਨੂੰ ਹਾਰਨਾ ਪਊ.........

ਜੋ ਲੰਘ ਗਿਆ ਵਖ਼ਤ ਉਹ ਵਖ਼ਤ ਕੌਣ ਪੂਰਾ ਕਰੂੰ
ਇਸ ਦਿਲ ਨੂੰ ਮਿਲੇ ਜੋ ਜ਼ਖਮ ਇਹਨਾਂ ਦੀ ਪੀੜ ਕੌਣ ਜ਼ਰੂ
ਜਿਹੜੇ ਕੀਤੇ ਸੀ ਤੂੰ ਵਾਅਦੇ ਸੋਹਣੇ ਸੱਜਣਾ ਵੇ ਆਪ ਮੁਹਾਰੇ
ਆਪ ਤਾਂ ਤੂੰ ਚਲਾ ਗਿਆ ਉਹ ਵਾਅਦੇ ਕੌਣ ਪੂਰੇ ਕਰੂੰ
ਮਿੱਠੀਏ ਜ਼ੁਬਾਨ ਦੀਏ ਦਿਲ ਦੀਏ ਕਾਲੀਏ ਨੀ
ਕਰੀ ਏ ਜੋ ਗਲਤੀ ਉਹਦੀ ਸਜ਼ਾ ਕੌਣ ਭਰੂ
ਯਾਰੀ ਲਾਉਣ ਵੇਲੇ ਨਾ ਕਦੇ ਸੋਚਿਆ ਸੀ ਤੂੰ ਪਾਪਣੇ
ਕਿ ਯਾਰੀ ਲਾਉਣ ਦਾ ਵੀ ਮੁੱਲ ਇੱਕ ਦਿਨ ਤਾਰਨਾ ਪਊ
ਕੀਤਾ ਸੀ ਪਿਆਰ ਮੈਂ ਤਾਂ ਦਿਲ ਤੋ ਬਥੇਰਾ ਪਰ,
ਪਤਾ ਨਈ ਸੀ ਅਪਣੀਆ ਸੱਧਰਾਂ ਨੂੰ ਵੀ ਕਦੇ ਸੂਲੀ ਚਾੜਨਾ ਪਊ
ਘੋਟ ਕੇ ਗਲਾ ਮੈਨੂੰ ਅਪਣੀ ਮੁੱਹਬਤ ਦਾ
ਡੋਲੀ ਗੈਰਾਂ ਦੀ ਵੀ ਇੱਕ ਦਿਨ ਆਪੇ ਚਾੜਨਾ ਪਊ
ਪਾਈ ਨਾ ਕਦਰ ਕਦੇ ਮੇਰੇ ਸੱਚੇ ਪਿਆਰ ਦੀ ਤੂੰ................
ਹੁਣ ਪਾਉਣ ਨੂੰ ਮੈਨੂੰ ਹਰ ਜਨਮ ਮੇਰੇ ਯਾਰਾ
ਤੈਨੂੰ ਅਪਣੀ ਰੂਹ ਤੱਕ ਨੂੰ ਵੀ ਸਾੜਨਾ ਪਊ
ਮਿਲਣਾ ਨਈ ਪਿਆਰ "ਚੰਨੀ" ਦਾ ਕਦੇ ਵੀ ਹੁਣ
ਜਿੱਤ ਕੇ ਵੀ ਹਰ ਜਨਮ ਤੈਨੂੰ ਹਾਰਨਾ ਪਊ

 
Old 25-Jul-2010
jaswindersinghbaidwan
 
Re: ਜਿੱਤ ਕੇ ਵੀ ਹਰ ਜਨਮ ਤੈਨੂੰ ਹਾਰਨਾ ਪਊ.........

waaaaaah good one.

 
Old 26-Jul-2010
.::singh chani::.
 
Re: ਜਿੱਤ ਕੇ ਵੀ ਹਰ ਜਨਮ ਤੈਨੂੰ ਹਾਰਨਾ ਪਊ.........

thnxx jawinderrrrrr

Post New Thread  Reply

« ਦਿਲ ਵਿੱਚ ਦਰਦ ਮੁੱਹਬਤ ਦਾ......... | ਚੰਨੀ ਦੇ ਸ਼ਬਦਾਂ ਦੇ ਸਫ਼ਰ ਵਾਗੂੰ........ »
X
Quick Register
User Name:
Email:
Human Verification


UNP