ਟੁੱਟਾ ਤਾਰਾ ,,,,,

ਦਿਲੋਂ ਕਰਾਂ ਲੱਖ ਸ਼ੁਕਰਾਨਾ ਉਹਦੇ ਜ਼ਿਗਰੇ ਦਾ,
ਸੱਭ ਕੁੱਝ ਜਾਣਦੀ ਜੋ ਮੈਨੂੰ ਅੱਜ ਚਾਹੁੰਦੀ ਹੈ,
ਆਪਣੀਆਂ ਖੁਸ਼ੀਆਂ ਉਹ ਮੇਰੀ ਝੋਲੀ ਵਿੱਚ ਪਾਕੇ,
ਮੇਰੇ ਦੁੱਖ ਵੰਡਣ ਲਈ ਤਰਲੇ ਜਿਹੇ ਪਾਉਂਦੀ ਹੈ,
ਕਿੰਝ ਸਮਝਾਂਵਾਂ ਉਹਨੂੰ ਇੱਕ ਨਾ ਉਹ ਮੰਨੇ ਮੇਰੀ,
ਕਿਹੋ ਜਿਹਾ ਸਵਾਦ ਹੁੰਦਾ ਕੌੜਾ ਅੱਕ ਚੱਬਣ ਦਾ,
ਪੱਥਰ ਤੇ ਅਸਰ ਨਹੀਂ ਕਰਦੀ ਤਰੇਲ ਕਦੇ,
ਫਾਇਦਾ ਨਹੀਂ ਕੋਈ ਮਾਰੂਥਲ ਵਿੱਚੋਂ ਪਾਣੀ ਲੱਭਣ ਦਾ,
ਕਰਦੀ ਹੈ ਉਹ ਕੋਸ਼ਿਸ਼ ਉਹ ਟੁੱਟਾ ਤਾਰਾ ਫੜਨ ਦੀ,
ਆਪਣੀ ਵੀ ਹੋਂਦ ਉਹ ਗਵਾ ਕੇ ਰਹਿਜੇ ਨਾ,
"ਤਜਿੰਦਰ" ਤਾਂ ਫੁੱਲ ਹੈ ਜੋ ਲੱਗਾ ਕਿਸੇ ਕਿੱਕਰ ਤੇ,
"ਕਮਲੀ" ਹੈ ਹੱਥ ਜਿਹੇ ਛਿਲਾ ਕੇ ਬਹਿਜੇ ਨਾ,,,,,,,,,,

 
Top