ਪਿਆਰ ਨਾਲ ,,,,,

ਗੱਲਾ ਗੱਲਾਂ ਵਿੱਚੋਂ ਇੱਕ ਗੱਲ ਐਸੀ ਹੋ ਗਈ.

ਉਦਾਸੀਆਂ ਦੀ ਦਲਦਲ ਚ ਦਿਲ ਫਿਰ ਖੁਭ ਗਿਆ,

ਬੜੇ ਪਿਆਰ ਨਾਲ ਭੇਜੇ ਸੱਜਣਾ ਦੇ ਫੁੱਲ ਵਿੱਚੋਂ.

ਫੜਦਿਆਂ ਪੋਟਿਆਂ ਚ ਕੰਢਾ ਇੱਕ ਚੁੱਭ ਗਿਆ,

ਰੋਕਿਆਂ ਨਾਂ ਰੁਕੀ ਜ਼ੋਰ ਲਾਇਆ ਸੀ ਬਥੇਰਾ.

.ਗਮਾ ਦੇ ਸਮੁੰਦਰ ਚ ਜਿੰਦ ਫਿਰ ਰੁੜ ਗਈ.

ਜਾਗ ਜਾਗ ਕੱਟੀਆਂ ਜੋ ਰਾਤਾਂ ਦੇ ਹਿਸਾਬ ਵਿੱਚ.

ਲੰਗੀ ਰਾਤ "ਤਜਿੰਦਰ" ਦੀ ਹੋਰ ਇੱਕ ਜੁੜ ਗਈ,,,,,,,
 
Top