ਯਾਰ ਦਾ ਚੇਹਰਾ ,,,,,,

ਮੁੱਦਤਾਂ ਹੋ ਗਈਆਂ ਯਾਰ ਦਾ ਚੇਹਰਾ ਦੇਖੇ ਨੂੰ,

ਹੁਣ ਤਾਂ ਉਹਦਾ ਅਕਸ਼ ਵੀ ਧੁੰਦਲਾ ਪੈ ਗਿਆ ਹੈ,

ਪਿਛਿਓਂ ਜਿਹੜਾ ਦੇਖ ਲਿਆ ਸੀ ਜਾਂਦੀ ਨੂੰ,

ਉਹੋ ਸੀਨ ਜਿਹਾ ਦਿਲ ਨੂੰ ਚੇਤੇ ਰਹਿ ਗਿਆ ਹੈ,

ਪਤਾ ਨਹੀਂ ਪਹਿਲਾਂ ਵਰਗੀ ਅੱਜ ਵੀ ਹੋਣੀ ਆ
,
ਜਾਂ ਫਿਰ ਉਮਰ ਨਾਂ ਚਿਹਰਾ ਫਿੱਕਾ ਪੈ ਗਿਆ ਹੋਊ,


ਹੋ ਸਕਦਾ ਨਵਿਆਂ ਦੀ ਲਾਲੀ ਚੜ ਗਈ ਹੋਊ,,

ਹੋ ਸਕਦਾ ਮੇਰਾ ਗਮ ਲੈ ਕੇ ਬਹਿ ਗਿਆ ਹੋਊ,,

ਨਾਲ ਕੋਈ ਮਾਹੀ ਦੇ ਜਾਂਦੀ ਦੇਖ ਲਵਾਂ,,

ਇਹਦੇ ਵਾਂਗੂ ਹੋਣੀ ਖਿਆਲ ਜਿਹਾ ਆਉਂਦਾ ਹੈ,,

ਕਦੇ ਕਦੇ ਤਾਂ ਮੁੜ ਮੁੜ ਦੇਖੀ ਜਾਂਦਾਂ ਹਾਂ,,

ਕਈਆਂ ਨੂੰ ਤਾਂ ਮੇਰੇ ਉੱਤੇ ਗੁੱਸਾ ਆਉਂਦਾ ਹੈ,,,,,

ਹਾਲਤ ਅੱਜਕੱਲ ਮੇਰੀ ਐਸੀ ਹੋ ਗਈ ਆ,,,

ਜਿੰਵੇ ਕੋਈ ਪਾਗਲ ਬੱਸਾਂ ਪਿੱਛੇ ਭੱਜਦਾ ਹੈ,,,

ਮੁੜ ਮੁੜ ਪੈਣ ਭੁਲੇਖੇ ਓਸੇ "ਕਮਲੀ" ਦੇ.,

ਹਰ ਚੇਹਰੇ ਚੋਂ "ਤਜਿੰਦਰ" ਉਹਨੂੰ ਲੱਭਦਾ ਹੈ ||
 
Top