ਆਪਣੇ ਸਭੇ ਚਾਅ ਪੁੱਤਾਂ ਤੇ ਨਾ ਲਾਹ ਲਉ...

ਹੁੰਦਾ ਵੱਖਰਾ ਨਜ਼ਾਰਾ ਏ ਸਾਦਗੀ ਦਾ,
ਭਾਵੇਂ ਸਾਰੇ ਅਜੋਕੇ ਫ਼ੈਸ਼ਨ ਅਪਣਾ ਲਓ...

ਹੁੰਦਾ ਵੱਖਰਾ ਆਨੰਦ ਗਰੀਬ ਦੀ ਕੁੱਲੀ ’ਚ,
ਭਾਵੇਂ ਕਈ ਫ਼ੁੱਟ ਉੱਚੇ ਮਹਿਲ ਬਣਾ ਲਉ...

ਹੁੰਦਾ ਵੱਖਰਾ ਸਵਾਦ ਸਾਦੀ ਰੋਟੀ ਦਾ,
ਭਾਵੇਂ ਛੱਤੀ ਪ੍ਰਕਾਰ ਦੇ ਪਕਵਾਨ ਬਣਾ ਲਉ...

ਹੁੰਦਾ ਵੱਖਰਾ ਸਵਾਦ ਮਿਹਨਤ ਦੀ ਕਮਾਈ ਦਾ,
ਭਾਵੇਂ ਹਰ ਮੋੜ ਤੇ ਬੇਈਮਾਨੀਆਂ ਅਪਣਾ ਲਉ...

ਸਹਿਜਤਾ ਵਰਗਾ ਨਾ ਮਿਲੇ ਕੋਈ ਗਹਿਣਾ,
ਭਾਵੇਂ ਲੱਖਾਂ ਕੀਮਤੀ ਹਾਰ ਬਣਾ ਲਉ...

ਠਰੰਮ੍ਹੇ ਬਿਨਾਂ ਨਹੀਂ ਜੇ ਗੱਲ ਨਿਬੜਦੀ,
ਭਾਵੇਂ ਤਲ਼ਖੀ ਹਰ ਵਾਰ ਅਪਣਾ ਲਉ...

ਮਾਪਿਆਂ ਨਾਲ ਨਾ ਦਿਲੋਂ ਮੋਹ ਪਿਆਰ ਕਰੇ,
ਭਾਵੇਂ ਪੁੱਤ ਆਪਣੇ ਹਜ਼ਾਰ ਬਣਾ ਲਉ...

ਕੋਈ ਵਿਰਲਾ ਲੱਭੇ ਅਦਬੀ ਮਾਂ-ਬਾਪ ਦਾ,
ਭਾਵੇਂ ਪੂਰੀ ਦੁਨਿਆਂ ਵਿੱਚ ਭਾਲ ਕਰਾ ਲਉ...

ਧੀਆਂ ਨੂੰ ਵੀ ਦਿਉ ਸਤਿਕਾਰ ਵੇ ਲੋਕੋ,
ਆਪਣੇ ਸਭੇ ਚਾਅ ਪੁੱਤਾਂ ਤੇ ਨਾ ਲਾਹ ਲਉ...
 
Top