UNP

ਮੁੜ ਯਾਰ ਉਹੀ ਅਵੱਲੇ ਦਗਾ ਸਾਡੇ ਨਾਲ ਕਮਾਉਂਦੇ ਰਹੇ..

Go Back   UNP > Poetry > Punjabi Poetry

UNP Register

 

 
Old 19-Jul-2010
~Guri_Gholia~
 
Red face ਮੁੜ ਯਾਰ ਉਹੀ ਅਵੱਲੇ ਦਗਾ ਸਾਡੇ ਨਾਲ ਕਮਾਉਂਦੇ ਰਹੇ..

ਕੀ ਕਹੀਏ ਸਾਡੀ ਯਾਰੀ ਬਾਰੇ, ਅਸੀਂ ਰੱਬ ਸਮਾਨ ਯਾਰ ਸਮਝਦੇ ਸੀ
ਮੌਕਾ ਪੈਣ ਤੇ ਹਰ ਵਾਰ, ਸਦਾ ਨਾਲ ਉਹਨਾਂ ਦੇ ਖੜਦੇ ਸੀ
ਪੈਰ ਪੈਰ ਉੱਤੇ ਅਸੀ ਉਹਨਾਂ ਦਾ ਦਿੰਦੇ ਸਾਂ ਪੂਰਾ ਸਾਥ
ਪਰ ਯਾਰ ਸਾਡੇ ਉਹੀ ਦਗਾ ਸਾਡੇ ਨਾਲ ਕਮਾਉਂਦੇ ਰਹੇ..

ਸਦਾ ਵਫ਼ਾ ਉਹਨਾਂ ਨਾਲ਼ ਕਮਾਉਣ ਦੀ ਕੋਸ਼ਿਸ਼ ਅਸੀਂ ਕਰਦੇ ਰਹੇ
ਸਦਾ ਉਹਨਾਂ ਦੀਆਂ ਕੀਤੀਆਂ ਭੁੱਲਾਂ ਦਿਲੋਂ ਬਖਸ਼ਾਉਂਦੇ ਰਹੇ
ਪਰ ਦਿਲ ਸੋਚਦੈ ਸ਼ਾਇਦ ਸਾਡੇ ਤੋਂ ਕੋਈ ਭੁੱਲ ਅਜਿਹੀ ਹੋਈ
ਜਿਸ ਕਰਕੇ ਇਹ ਜਿਗਰੀ ਯਾਰ, ਦਗਾ ਸਾਡੇ ਨਾਲ ਕਮਾਉਂਦੇ ਰਹੇ..

ਇਹਨਾਂ ਚੰਦਰੇ ਯਾਰਾਂ ਪਿੱਛੇ ਕਈਆਂ ਨਾਲ ਵੈਰ ਪਾਇਆ ਅਸੀਂ
ਬੱਸ ਜਾਣੇ ਅਣਜਾਣੇ ਦਿਲ ਹੋਰਾਂ ਦਾ ਦੁਖਾਇਆਂ ਅਸੀਂ
ਦੂਜਿਆਂ ਅੱਗੇ ਤਾਂ ਵੀ ਅਸੀਂ ਐਵੇਂ ਬੁਰਾ ਕਹਾਉਂਦੇ ਰਹੇ..
ਫ਼ੇਰ ਵੀ ਸਾਡੇ ਜਿਗਰੀ ਯਾਰ, ਦਗਾ ਸਾਡੇ ਨਾਲ ਕਮਾਉਂਦੇ ਰਹੇ..

ਦੋ ਪੈੱਗ ਲਾ ਲੰਡੂ ਜਿਹੇ ਜੋ ਮਾਰਦੇ ਸਨ ਫ਼ੋਕੀਆਂ ਫ਼ੜਾਂ,
ਕਹਿੰਦੇ ਮੌਤ ਵੀ ਆ ਜਾਵੇ ਤਾਂ ਮੈਂ ਤੇਰੇ ਨਾਲ਼ ਖੜਾਂ,
ਗੈਰਾਂ ਦੀਆਂ ਮਹਿਫ਼ਲਾਂ ਚ ਮਾੜਾ ਸਾਨੂੰ ਬਣਾਉਂਦੇ ਰਹੇ...
ਰਲ ਗੈਰਾਂ ਨਾਲ ਸਾਡੇ ਯਾਰ, ਦਗਾ ਸਾਡੇ ਨਾਲ ਕਮਾਉਂਦੇ ਰਹੇ..

ਯਾਰਾਂ ਖਾਤਿਰ ਅਸਾਂ ਕਦੇ ਕਿਸੇ ਚੀਜ਼ ਦੀ ਪਰਵਾਹ ਨਾ ਕੀਤੀ
ਕਦੇ ਵੀ ਆਪਣੇ ਵੱਲੋਂ ਉਹਨਾਂ ਦੇ ਕੰਨੀ ਨਾਂਹ ਨਾ ਪੈਣ ਦਿੱਤੀ
ਫ਼ੇਰ ਵੀ ਲੋਕਾਂ ਨੂੰ ਉਹ ਸਾਡੀ ਕੰਜੂਸੀ ਦੇ ਕਿੱਸੇ ਸੁਣਾਉਂਦੇ ਰਹੇ
ਇਸ ਤੁੱਛ ਮਾਇਆ ਖਾਤਿਰ ਵੀ ਦਗਾ ਸਾਡੇ ਨਾਲ ਕਮਾਉਂਦੇ ਰਹੇ..

ਕਹਿੰਦਾ ਰਿਹਾ ਗੁਰੀ ਕਿ ਸਾਡੇ ਯਾਰ ਬੜੇ ਨੇ ਅਵੱਲੇ
ਡਰ ਨਾਂ ਮਿੱਤਰਾ ਕਹਿਣ ਮੈਨੂੰ, ਤੈਨੂੰ ਛੱਡਦੇ ਨੀ ਕਦੇ ਕੱਲੇ
ਕੀ ਪਤਾ ਸੀ ਸਾਡੇ ਨਾਲ਼ ਬੱਸ ਫ਼ੋਕੀ ਯਾਰੀ ਨਿਭਾਉਂਦੇ ਰਹੇ..
ਮੁੜ ਯਾਰ ਉਹੀ ਅਵੱਲੇ ਦਗਾ ਸਾਡੇ ਨਾਲ ਕਮਾਉਂਦੇ ਰਹੇ..

 
Old 19-Jul-2010
jaswindersinghbaidwan
 
Re: ਮੁੜ ਯਾਰ ਉਹੀ ਅਵੱਲੇ ਦਗਾ ਸਾਡੇ ਨਾਲ ਕਮਾਉਂਦੇ ਰਹੇ

nice one..

Post New Thread  Reply

« Kon Jaanda Kise De Darda Nu......... | ਮੌਤ ਕਲਹਿਣੀ ਵੀ ਵਫ਼ਾ ਨਾ ਕਰਦੀ »
X
Quick Register
User Name:
Email:
Human Verification


UNP