ਇੱਕ ਬਿਰਧਜੋੜਾ..

ਇੱਕ ਜੋੜਾ ਬਿਰਧ ਬਜ਼ੁਰਗਾਂ ਦਾ,
ਕਈ ਦਿਨ ਤੋਂ ਫ਼ਾਂਕੇ ਕੱਟਦਾ ਏ |
ਭਾਵੇਂ ਘਰ ਵਿੱਚ ਚੁੱਲਾ ਸਾਂਝਾ ਹੈ,
ਪਰ ਖਾਣਾ ਵੱਖਰਾ ਪੱਕਦਾ ਏ...

ਟੁੱਟਿਆ ਜਿਹਾ ਮੰਜਾ ਬਾਪੂ ਦਾ,
ਉਹ ਮਾਲਾ ਰਹਿੰਦਆ ਫ਼ੇਰਦਾ ਏ |
ਵਰਤਾਰਾ ਤੱਕ ਨੂੰਹ ਪੁੱਤਰਾਂ ਦਾਂ,
ਅੱਖਾਂ ’ਚੋਂ ਹੰਝੂ ਕੇਰਦਾ ਏ |
ਵੱਢ ਖਾਣ ਨੂੰ ਪੈਂਦੇ ਸਾਰੇ,
ਮੂੰਹੋਂ ਕੁਝ ਨਾ ਕਹਿੰਦਾ ਏ...

ਅੰਦਰੋਂ ਬਾਹਰੋਂ ਪੱਥਰ ਲਾ,
ਕੋਠੀ ਬੜੀ ਲਿੱਪੀ ਪੋਚੀ ਏ |
ਦਿਲ ਮਾਂ-ਬਾਪ ਦਾ ਕੀ ਚਾਹੁੰਦਾ,
ਇਹ ਗੱਲ ਨਾ ਕਿਸੇ ਨੇ ਸੋਚੀ ਏ |
ਕੋਈ ਵੇਖਣ ਵਾਲਾ ਕੀ ਜਾਣੇ,
ਕੀ ਅੰਦਰ ਭਾਂਬੜ ਮੱਚਦਾ ਏ...]

ਮੱਠ ਬਣ ਕੇ ਰਹਿ ਗਈ ਹੱਡੀਆਂ ਦੀ,
ਮਾਂ ਵੀ ਰਹਿੰਦੀ ਬੜੀ ਢਿੱਲੀ ਏ |
ਪੈਂਦੀ ਸੀ ਪੁੱਤ ਲਈ ਗਿੱਲੇ ਥਾਂ,
ਅੱਜ ਖੁਦ ਦੀ ਦਰੀ ਗਿੱਲੀ ਏ |
ਮਾਂ ਬਾਪ ਤੋਂ ਲਵੇਗਾ ਬਦਲਾ ਉਹ,
ਨਿੱਤ ਪੋਤਾ ਰਹਿੰਦਾ ਤੱਕਦ ਏ |
ਇੱਕ ਜੋੜਾ ਬਿਰਧ ਬਜ਼ੁਰਗਾਂ ਦਾ,
ਕਈ ਦਿਨ ਤੋਂ ਫ਼ਾਂਕੇ ਕੱਟਦਾ ਏ...
 
Top