ਹਰ ਤਰਫ਼ ਹਰ ਥਾਂ ਤੇ ਉਹਦੀ ਸੂਰਤ ਦਿਸੇ ਤਾਂ,

ਹਰ ਤਰਫ਼ ਹਰ ਥਾਂ ਤੇ ਉਹਦੀ ਸੂਰਤ ਦਿਸੇ ਤਾਂ,


ਉਹ ਕਹੇ ਤਾਂ ਜਾਨ ਉਸ ਤੋਂ ਵਾਰ ਜਾਈਏ,
ਉਹ ਕਹੇ ਤਾਂ ਜਿੱਤ ਕੇ ਵੀ ਹਾਰ ਜਾਈਏ,
ਹਰ ਤਰਫ਼ ਹਰ ਥਾਂ ਤੇ ਉਹਦੀ ਸੂਰਤ ਦਿਸੇ ਤਾਂ,
ਕਿਸ ਗਲੀ ਵਿੱਚ ਦੱਸ ਤਾਂ ਮੇਰੇ ਯਾਰ ਜਾਈਏ,
ਉਹ ਵੀ ਹੈ,ਬਰਸਾਤ ਵੀ ਤੇ ਰਾਤ ਵੀ ਹੈ,
ਕਹਿ ਜ਼ਰਾ ਕਿਸ ਦੇ ਅਸੀਂ ਬਲਿਹਾਰ ਜਾਈਏ,
ਉਸਨੇ ਸਾਨੂੰ ਪਿਆਰ ਦੇ ਕੇ ਮੋਹ ਲਿਆ,
ਫਿਰ ਝਨਾਂ ਚੋਂ ਕਿਸ ਲਈ ਹੁਣ ਪਾਰ ਜਾਈਏ,

 
Top