ਸਮੇਂ ਦੀ ਇਹ ਕੇਹੀ ਰਫ਼ਤਾਰ ?

Saini Sa'aB

K00l$@!n!
ਸਮੇਂ ਦੀ ਇਹ ਕੇਹੀ ਰਫ਼ਤਾਰ ?
ਚਾਰੋ ਪਾਸੇ ਨ੍ਹੇਰ ਗੁਬਾਰ ।
ਖ਼ੌਫ਼ਜ਼ਦਾ ਹਰ ਕਦਮ ਵਾਟ ਦਾ,
ਖ਼ਤਰਾ ਹੋਇਆ ਪੱਬਾਂ ਭਾਰ ।
ਟੀ. ਬੀ. ਤੋਂ ਕਦੇ ਟੀ. ਵੀ. ਕੋਲ਼ੋਂ ।
ਖ਼ਾਵੰਦ ਤੋਂ ਕਦੇ ਬੀਵੀ ਕੋਲ਼ੋਂ ।
ਝਗੜਿਆਂ ਵਿਚ ਗ਼ਲਤਾਨ ਹੈ ਆਲਮ,
ਹੱਥਾਂ ਵਿਚ ਮਾਰੂ ਹਥਿਆਰ ।
ਆਦਮ-ਰਿਸ਼ਵਤ-ਖ਼ੋਰਾਂ ਕੋਲ਼ੋਂ ।
ਸਾਧਾਂ ਤੋਂ ਕਦੇ ਚੋਰਾਂ ਕੋਲ਼ੋਂ ।
ਜਿੱਥੇ ਦੇਖੋ ਸੰਨ੍ਹ ਲਗਾਉਂਦੇ,
ਕਰਦੇ ਫਿਰਦੇ ਮਾਰੋ ਮਾਰ ।
ਕਰਜ਼ੇ ਤੋਂ ਕਦੇ ਕਿਸ਼ਤਾਂ ਕੋਲ਼ੋਂ ।
ਝਿੜਕਾਂ ਤੋਂ ਕਦੇ ਸਿਫ਼ਤਾਂ ਕੋਲ਼ੋਂ ।
ਬੋਲ ਜਿਵੇਂ ਕੋਈ ਮਲ੍ਹਮ ਪੱਟੀ,
ਮਨ ਵਿਚ ਤਿੱਖੀ ਤੇਜ਼ ਕਟਾਰ ।
ਬੱਦਲ ਤੋਂ ਕਦੇ ਸੋਕੇ ਕੋਲ਼ੋਂ ।
‘ਮੈਲ਼ੇ’ ਤੋਂ ਕਦੇ ‘ਧੋਤੇ’ ਕੋਲ਼ੋਂ ।
ਭੇਖ ਧਾਰ ਕੇ ਲੁੱਟਾਂ ਕਰਦੇ,
ਕਹਿਣ “ਅਸੀਂ ਹਾਂ ਸੇਵਾਦਾਰ ।”
ਫੋਕੇ ਰਸਮ-ਰਵਾਇਤਾਂ ਕੋਲ਼ੋਂ ।
ਗੀਤਕਾਰਾਂ ਤੇ ਗਾਇਕਾਂ ਕੋਲ਼ੋਂ ।
ਨਵੀਂ ਜਵਾਨੀ ਜੜ੍ਹੋਂ ਹਿਲਾ’ਤੀ,
ਕਹਿਣ “ਅਸੀਂ ਵੀ ਹਾਂ ਫ਼ਨਕਾਰ ।”
ਕੁੱਤੇ ਕੋਲ਼ੋਂ, ਬੰਦਰ ਕੋਲ਼ੋਂ ।
ਬੇ-ਹਯਾ ਵਡ-ਕੰਜਰ ਕੋਲ਼ੋਂ ।
ਲੋਈ ਲਾਹ ਕੇ ਲੀਰਾਂ ਕਰ ਕੇ,
ਫਿਰ ਵੀ ਹਸਣ ਵਾਂਗ ਗੰਵਾਰ ।
‘ਸੰਧੂ’ ਤੇਰੀ ਕਾਵਿ ਅਵੱਲੀ ।
ਪਾਤਰ ਪਾ ਕੇ ਲੱਲੀ-ਛੱਲੀ ।
ਫਿਰ ਵੀ ਅਪਣੀ ਕਲਮ ਦਾ ਹੇਠਾਂ,
ਡਿੱਗਣ ਦਿੱਤਾ ਨਹੀਂ ਮਿਆਰ -----ਕੁਲਬੀਰ ਸਿੰਘ ਸੰਧੂ,​
 
Top