ਕਿਸਦੇ ਨੈਣੋ ਹਰ ਪਲ ਹਰ ਛਿਣ ਵਹਿੰਦਾ ਸੀ ਤਰਲੋਕ |

ਕੰਧਾਂ ਦੇ ਗਲ ਲੱਗ ਕੇ ਰੋਂਦਾ ਰਹਿੰਦਾ ਸੀ ਤਰਲੋਕ |
ਆਪਣਾ ਆਪਣਾ ਫਿਰ ਵੀ ਸਭ ਨੂੰ ਕਹਿੰਦਾ ਸੀ ਤਰਲੋਕ |

ਸੱਜਣਾਂ ਦੇ ਤਾਂ ਦਿਲ ਵਿਚ ਹੀ ਘਰ ਕਰ ਲੈਂਦਾ ਸੀ ਚੰਦਰਾ,
ਦੁਸ਼ਮਨ ਦੇ ਵੀ ਨੇੜੇ ਢੁਕ ਢੁਕ ਬਹਿੰਦਾ ਸੀ ਤਰਲੋਕ |

ਦੱਸੋ ਜੀ ਕੋਈ ਦੱਸੋ ਇਥੇ ਅੱਥਰੂ ਅੱਥਰੂ ਹੋ ਕੇ
ਕਿਸਦੇ ਨੈਣੋ ਹਰ ਪਲ ਹਰ ਛਿਣ ਵਹਿੰਦਾ ਸੀ ਤਰਲੋਕ |

ਉਸ ਨਗਰੀ 'ਚੋਂ ਸਹਿਰਾ ਬਣ ਕੇ ਤੁਰ ਚਲਿਆ ਹੈ ਆਖਿਰ
ਜਿਸ ਨਗਰੀ ਵਿਚ ਸਾਗਰ ਬਣ ਕੇ ਵਹਿੰਦਾ ਸੀ ਤਰਲੋਕ |

ਮਿੱਤਰਾਂ ਦੀ ਮਿਜ੍ਬਾਨੀ ਖਾਤਰ ਸੀਸ ਤਲੀ ਤੇ ਧਰਕੇ,
ਸਿਰ ਧੜ ਦੀ ਬਾਜ਼ੀ ਲਈ ਤਤਪਰ ਰਹਿੰਦਾ ਸੀ ਤਰਲੋਕ |

ਸੱਜਣ ਦੇ ਦਰ ਸਾਂਹਵੇਂ ਸਾੜੋ ਯਾਰੋ ਇਸਦੀ ਅਰਥੀ,
ਇੱਕੋ ਹੀ ਹਰ ਵਾਰ ਵਸੀਅਤ ਕਹਿੰਦਾ ਸੀ ਤਰਲੋਕ |

ਸੋਚੇਗੀ ਜਦ ਸਾਂਭੇਗੀ ਓਹ ਮੇਰੇ ਕੁਰਸੀ ਮੇਜ ,
ਏਥੇ ਲਿਖਦਾ ਹੁੰਦਾ ਏਥੇ ਬਹਿੰਦਾ ਸੀ ਤਰਲੋਕ |
 
Top