ਬਸ ਹਮਸਫਰ ਭਾਲਦਾ ਹਾਂ.

jaggi37

Member
ਜਿਹੜੇ ਤੁਰ ਗਏ ਪੁਆ ਕੇ,ਗਲੀਂ ਮੱਚਦੇ ਹੌਏ ਟਾਇਰ
ਬਦਕਿਸਮਤਾਂ ਦੀ ਯਾਦ ਵਿੱਚ,ਮੈਂ ਦੀਵੇ ਬਾਲਦਾ ਹਾਂ
ਦੁੱਧ ਚੁੰਘਦੇ ਮਾਸੂਮਾਂ ਦੀਆਂ,ਅੱਖਾਂ ਵਿਚ ਡਿੱਠਾ
ਮੈਂ ਜਾਲਮਾਂ ਦੇ ਅੱਖੀਂ,ਉਹ ਡਰ ਭਾਲਦਾ ਹਾਂ
ਕੱਟ ਜਾਵੇ ਭਾਵੇਂ,ਪਰ ਝੁਕੇ ਨਾ ਕਦੇ ਵੀ
ਮੈਂ ਸਿੰਘਾਂ ਦੇ ਧੜਾਂ 'ਤੇ,ਉਹ ਸਰ ਭਾਲਦਾ ਹਾਂ
ਦਿੱਤਾ ਸੀ ਨਾਦੇਂੜ ਜਿਹੜਾ,ਬਾਬੇ ਬੰਦੇ ਤਾਈਂ
ਦਸਮੇਸ਼ ਤੌਂ ਮੈਂ ਐਸਾ.ਇਕ ਵਰ ਭਾਲਦਾ ਹਾਂ
ਇਨਾਂ ਗਿੱਦੜਾਂ ਦੀ ਭੀੜ ਵਿੱਚੌਂ ਸ਼ੇਰ ਵਾਂਗੂੰ ਗਰਜੇ
'ਬਾਬਾ-ਏ-ਕੌਮ' ਜਿਹਾ,ਇਕ ਮਰਦ ਭਾਲਦਾ ਹਾਂ
ਜਿੱਥੇ ਕੌਮ ਸਾਡੀ ਸਾਰੀ,ਸਦੀਵੀ ਸੁਖ ਮਾਣੇ
ਮੈਂ ਨਕਸ਼ੇ ਦੇ ਵਿੱਚੌਂ,ਉਹ ਕੌਮੀ ਘਰ ਭਾਲਦਾ ਹਾਂ
ਮੰਜ਼ਿਲ ਤੌਂ ਪਹਿਲਾਂ,ਜਿਹੜਾ ਰੁਕੇ ਨਾ ਕਦੇ ਵੀ
ਮੈਂ ਕੌਈ ਰਹਿਬਰ ਨਹੀਂ,ਬਸ ਹਮਸਫਰ ਭਾਲਦਾ ਹਾਂ.
 
Top