UNP

ਕਦੇ ਨਾ ਆਪਣੇ ਯਾਰਾਂ ਨੂੰ ਦਿਲੋਂ ਭੁਲਾਵਾਂ ਮੈਂ ;

Go Back   UNP > Poetry > Punjabi Poetry

UNP Register

Old 02-Jul-2010
Grewal89
 
ਕਦੇ ਨਾ ਆਪਣੇ ਯਾਰਾਂ ਨੂੰ ਦਿਲੋਂ ਭੁਲਾਵਾਂ ਮੈਂ ;

ਲੋੜ ਪੈਣ ਤੇ ਜਿੰਨਾ ਕਦੇ ਮੁੱਖ ਨਹੀਂ ਮੋੜਿਆ
ਓਹਨਾ ਦੇ ਅਹਿਸਾਨਾ ਦਾ ਕਿੰਝ ਮੁਲ ਚੁਕਾਵਾਂ ਮੈ,
ਨਾਲ ਖੜੇ ਔਖੇ ਵੇਲੇ ਜੋ ਹਿੱਕਾਂ ਤਾਣ ਕੇ
ਓਹਨਾ ਯਾਰਾਂ ਦੀਆਂ ਮਿਹਰਬਾਨੀਆਂ ਦੇ ਸਦਕੇ ਜਾਵਾਂ ਮੈ,

ਜਿੰਨਾ ਕਦੇ ਆਉਣ ਨਾ ਦਿੱਤੀ ਤੱਤੀ ਵਾ ਮੇਰੇ ਵੱਲ
ਓਹਨਾ ਵਲੌਂ ਛੱਡੇ ਠੰਡੇ ਬੁੱਲੇ ਕਿਵੇਂ ਭੁਲਾਵਾਂ ਮੈ,
ਜਿੰਨਾ ਕਦੇ ਦੁੱਖ ਵਿੱਚ ਦੁੱਖ ਨਹੀਓਂ ਆਉਣ ਦਿੱਤਾ
ਓਹਨਾ ਯਾਰਾਂ ਦੀਆਂ ਮਿਹਰਬਾਨੀਆਂ ਦੇ ਸਦਕੇ ਜਾਵਾਂ ਮੈ,

ਜਿੰਨਾ ਕਦੇ ਮਹਿਫਲਾਂ ਚ ਹੱਥ ਨਹੀਓਂ ਲਾਉਣ ਦਿੱਤਾ
ਸੋਫੀ ਰਹਿ ਕੇ ਦੁੱਖ ਓਹਨਾ ਦੇ ਕਿਵੇਂ ਵੰਡਾਂਵਾਂ ਮੈ,
ਦੁੱਖਾਂ ਨਾਲ ਭਰੇ ਜਿਹੜੇ ਰੱਖ ਦੇ ਨੇ ਖੁੱਸ਼ ਮੈਨੂੰ
ਓਹਨਾ ਯਾਰਾਂ ਦੀਆਂ ਮਿਹਰਬਾਨੀਆਂ ਦੇ ਸਦਕੇ ਜਾਵਾਂ ਮੈ,

ਭਰਾਵਾਂ ਨਾਲੋਂ ਵੱਧ ਜਿੰਨਾਂ ਦਿੱਤਾ ਸਤਿਕਾਰ ਮੈਨੂੰ
ਇਸ ਛੋਟੇ ਜਿਹੇ ਦਿਲ ਵਿੱਚ ਐਨਾ ਪਿਆਰ ਕਿਵੇਂ ਵਸਾਵਾਂ ਮੈਂ,

ਰੱਬ ਅੱਗੇ ਕਰਦੇ ਜੋ ਦੁਆਵਾਂ ਮੇਰੇ ਲਈ
ਓਹਨਾ ਯਾਰਾਂ ਦੀਆਂ ਮਿਹਰਬਾਨੀਆਂ ਦੇ ਸਦਕੇ ਜਾਵਾਂ ਮੈ,
ਕਰਾਂ ਅਰਦਾਸ ਮੈਂ ਸਦਾ ਓਸ ਰੱਬ ਅੱਗੇ
ਕਦੇ ਨਾ ਆਪਣੇ ਯਾਰਾਂ ਨੂੰ ਦਿਲੋਂ ਭੁਲਾਵਾਂ ਮੈਂ ;

Old 03-Jul-2010
jaswindersinghbaidwan
 
Re: ਕਦੇ ਨਾ ਆਪਣੇ ਯਾਰਾਂ ਨੂੰ ਦਿਲੋਂ ਭੁਲਾਵਾਂ ਮੈਂ ;

tooo good... keep it up

Old 04-Jul-2010
Saini Sa'aB
 
Re: ਕਦੇ ਨਾ ਆਪਣੇ ਯਾਰਾਂ ਨੂੰ ਦਿਲੋਂ ਭੁਲਾਵਾਂ ਮੈਂ ;

grewal saab very good

Old 04-Jul-2010
.::singh chani::.
 
Re: ਕਦੇ ਨਾ ਆਪਣੇ ਯਾਰਾਂ ਨੂੰ ਦਿਲੋਂ ਭੁਲਾਵਾਂ ਮੈਂ ;

nice tfs......

Post New Thread  Reply

« ਬੜਾ ਔਖਾ ਏ | ਤੇਰੇ ਨਾਂ 'ਤੇ ਉਮਰ ਲਿਖਾ ਦੇਵਾਂ, »
X
Quick Register
User Name:
Email:
Human Verification

UNP