ਅੱਜ ਫ਼ੇਰ ਤੇਰੀ ਹੋਂਦ ਦਾ ਅਹਿਸਾਸ ......................

Saini Sa'aB

K00l$@!n!
:zzzਅੱਜ ਫ਼ੇਰ ਤੇਰੀ ਹੋਂਦ ਦਾ ਅਹਿਸਾਸ ਗੁੰਮ ਹੈ,
ਤੇਰੇ ਸਿਰਨਾਵੇਂ ਤੇ ਬਸ ਖ਼ਤ ਲਿਖਦਾ ਜਾ ਰਿਹਾਂ
ਬਿਰਹੋਂ ਚ’ ਲਿਖਿਆ ਹਰ ਇੱਕ ਅਲਫ਼ਾਜ਼ ਗੁੰਮ ਹੈ
ਅੱਜ ਫ਼ੇਰ ਤੇਰੀ ਹੋਂਦ…..
ਆਪਣੀ ਕਹਾਣੀ ਵਿੱਚ ਤੇਰਾ, ਕਦੇ ਜ਼ਿਕਰ ਨਹੀਂ ਕੀਤਾ,
ਹੁਣ ਬਿਨਾਂ ਤੇਰੇ ਜਿਉਣ ਦਾ ਕਿਆਸ ਗੁੰਮ ਹੈ
ਅੱਜ ਫ਼ੇਰ ਤੇਰੀ ਹੋਂਦ…
ਮਾਖ਼ਿਉਂ ਮਿੱਠੇ ਬੋਲ ਤੇਰੇ, ਕੰਨੀਂ ਰਸ ਘੋਲਦੇ ਰਹੇ
ਹੁਣ ਲੱਗਦੈ ਤੇਰੇ ਬੋਲਾਂ ਚੋਂ ਮਿਠਾਸ ਗੁੰਮ ਹੈ
ਅੱਜ ਫ਼ੇਰ ਤੇਰੀ ਹੋਂਦ…
ਪਹਿਲੀ ਨਜ਼ਰੇ ਤੱਕਦਿਆਂ, ਤੈਨੂੰ ਪਛਾਣ ਨਹੀਂ ਸਕਿਆ
ਤੇਰੇ ਮੁੱਖ ਤੋਂ ਜੋ ਸੰਗ ਦਾ ਲਿਬਾਸ ਗੁੰਮ ਹੈ
ਅੱਜ ਫ਼ੇਰ ਤੇਰੀ ਹੋਂਦ…
ਜਦੋਂ ਤੋਂ ਤੁਸੀਂ ਉੱਡਣੇ ਨੂੰ, ਪਰ਼ ਤੋਲ ਲਏ
ਉਦੋਂ ਦੀ ਮੇਰੇ ਖ਼ੰਭਾਂ ਚੋਂ ਪਰਵਾਜ਼ ਗੁੰਮ ਹੈ
ਅੱਜ ਫ਼ੇਰ ਤੇਰੀ ਹੋਂਦ…
ਤੇਰੇ ਨੈਣਾਂ ਦੀ ਇਬਾਰਤ, ਪੜਨੀ ਆ ਗਈ ਜਦੋਂ
ਲੱਗਦਾ ਹੈ ਮੇਰੇ ਗੀਤਾਂ ਦੀ ਆਵਾਜ਼ ਗੁੰਮ ਹੈ
ਅੱਜ ਫ਼ੇਰ ਤੇਰੀ ਹੋਂਦ….
ਆਖਰੀ ਪੜਾਅ ਤੇ ਮੰਜ਼ਿਲ ਵੀ ਹੈ ਆਖਰੀ
ਤੇਰੀ ਉਡੀਕ ਚ’, ਮੇਰੇ ਅੰਤ ਦਾ ਆਗਾਜ਼ ਗੁੰਮ ਹੈ
ਅੱਜ ਫ਼ੇਰ ਤੇਰੀ ਹੋਂਦ ਦਾ ਅਹਿਸਾਸ ਗੁੰਮ ਹੈ
 
Top