ਕੀ ਤੂੰ ??????????

Saini Sa'aB

K00l$@!n!
:soਕੀ ਤੂੰ ਮੇਰੇ ਨਿਖੜਨ ਤੋਂ ਬਾਅਦ
ਮੇਰੀ ਪੜਤਾਲ ਲਈ
ਪੰਜਾਬ ਦੇ ਬੰਜਰ ਇਲਾਕਿਆਂ ਦੀ ਫੋਲਾ ਫਾਲੀ ਕਰ ਸਕੇਂਗੀ,
ਨਾਲੇ ਜੇ ਮੇਰੇ ਪਿੰਡ ਕੋਲੋਂ ਦੀ ਲੰਘੀ ਤਾਂ
ਸਮਾਂ ਕੱਢ ਕੇ
ਮੇਰੇ ਬਾਪੂ ਤੋਂ ਇਸ ਮਹੀਨੇ ਦਾ ਜੇਬ ਖਰਚ ਲੈ ਆਵੀਂ;
 

Saini Sa'aB

K00l$@!n!
ਕੀ ਤੂੰ ਮੇਰੇ ਵਿਜੋਗ ਵਿੱਚ ਝੱਲੀ ਹੋ ਕੇ
ਆਪਣੇ ਪਿੰਡ ਤੋਂ ਆਉਂਦੀ ਹੋਈ
ਪਾਣੀ ਦਾ ਪੱਕਾ ਘੜਾ ਭਰ ਲਿਆ ਸਕੇਂਗੀ,
ਕਿਉਂ ਜੋ ਸਤਲੁਜ ਦਾ ਪਾਣੀ ਸੁਕਿਆ ਪਿਆ ਹੈ,
ਨਾਲੇ ਸਾਡਾ ਬੋਰ ਵੀ ਖੜ ਗਿਆ ਹੈ;
:bak
 

Saini Sa'aB

K00l$@!n!
ਕੀ ਤੂੰ ਆਪਣੇ ਭਾਈਆਂ ਤੋਂ ੨-੩ ਕਿਲੋ
ਨਿਰੋਲ ਤੇ ਖਰਾ ਪੋਸਤ ਲੈ ਆਵੇਂਗੀ
ਸੁਣਿਆ ਹੈ ਉਹਨਾਂ ਨੇ ਸਰਾਬ ਦੇ ਠੇਕਿਆਂ ਤੋਂ ਬਾਅਦ
ਸਰਕਾਰ ਨਾਲ ਨਵੀਂ ਸੰਧੀ ਕਰ ਲਈ ਹੈ,
ਨਾਲੇ ਘੋੜਿਆਂ ਦਾ ਮੁਲ ਵੀ ਪੁੱਛ ਆਵੀਂ,
ਮੇਰੇ ਦੋਸਤ ਤੋਂ ਹਾਦਸੇ ਵਿੱਚ ਨਿਹੰਗ ਸਿੰਘਾਂ ਦਾ ਘੋੜਾ ਫ਼ੱਟੜ ਹੋ ਗਿਆ ਹੈ;
:zzz
 

Saini Sa'aB

K00l$@!n!
ਕੀ ਤੂੰ ਮੇਰੇ ਲਈ ਸਰਪੰਚਾਂ ਦੇ ਮੁਰਗੀ-ਖਾਨੇ ਤੋਂ
ਐਡੀਡਾਸ ਦੇ ਝੋਲੇ ਵਿੱਚ ਜਿਉਂਦਾ ਮੁਰਗਾ ਲਿਆ ਸਕੇਗੀਂ
ਕਿਉਕਿ ਮੈਂ ਹੁਣ ਪਹਿਲਾਂ ਵਾਲਾ ਨਿਸਾਨਚੀ ਨਹੀਂ ਰਿਹਾ ਕਿ
ਉੱਡਦੇ ਜਾਂਦੇ ਤੋਤਿਆਂ ਤਿੱਤਰਾਂ ਦਾ ਸ਼ਿਕਾਰ ਕਰ ਸਕਾਂ,
ਨਾਲੇ ਇਸ ਏਰੀਏ ਵਿੱਚ ਬਰਡ-ਫਲੂ ਦਾ ਵੀ ਡਰ ਹੈ;
:thappar
 

Saini Sa'aB

K00l$@!n!
ਮੁਆਫ਼ ਕਰਨਾ ਮੈਂ 'ਮੋਬਾਇਲ ਅਤੇ ਕਾਗ਼ਜ਼ੀ ਆਸ਼ਕਾਂ ਦੀਆਂ ਕਹਾਣੀਆਂ ' ਪੜਦਾ-ਪੜਦਾ
ਭਾਵਨਾਵਾਂ ਨੂੰ ਕਾਬੂ ਨਹੀਂ ਕਰ ਸਕਿਆ,
ਮੈਂ ਤਾਂ ਇਹ ਪੁੱਛਣ ਲਈ ਸੰਦੇਸ਼ ਛੱਡਿਆ ਸੀ ਕਿ
ਤੂੰ ਇਸ ਹਫ਼ਤੇ ਦੇ ਅਖੀਰ ਵਿੱਚ ਘਰ ਜਾਣ ਦੇ ਬਹਾਨੇ
ਹੋਸਟਲ ਤੋਂ ਸਿੱਧੀ
ਮਹਾਲੀ ਦੇ ਫੇਜ਼ 7-ਬੀ ਦੇ 439 ਨੰਬਰ ਫਲੈਟ ਵਿੱਚ ਆ ਸਕੇਂਗੀ :thappar
 
Top