ਕਦਮਾਂ ਤੇ ਸਿਰ ਝੁਕਾਈ ਖੜਾ .....................

Saini Sa'aB

K00l$@!n!
:speechਕਦਮਾਂ ਤੇ ਸਿਰ ਝੁਕਾਈ ਖੜਾ ਮੁਜਰਿਮ ਤੇਰਾ।

ਦੁਆ ਕਰੇ ਮਿਲ ਜਾਵੇ ਕੁਝ ਰਹਿਮ ਤੇਰਾ।


ਤੇਰੇ ਨਾਲ ਵਫ਼ਾ ਦਾ ਕਦੇ ਵਾਅਦਾ ਕਰਕੇ

ਵਾਅਦਾ ਨਾ ਨਿਭਾਕੇ ਬੇਵਫ਼ਾ ਹੋਇਆ ਮਹਿਰਮ ਤੇਰਾ।


ਦਿਲ ਦਾ ਚੈਨ ਸਕੂਨ ਕਦੇ ਨਾ ਮਿਲਿਆ

ਇਕੱਲਾ ਜੀ ਨਾ ਸਕਿਆ ਬੁਜਦਿਲ ਸਨਮ ਤੇਰਾ।


ਠੋਕਰਾਂ ਜਿੰਦਗੀ ਦੀਆਂ ਖਾਕੇ ਪਿਆਰ ਭੁਲਾਇਆ ਨਹੀਂ

ਸੁਫਨਿਆਂ ਵਿੱਚ ਇੱਕ ਪ੍ਰਛਾਵਾਂ ਬਣਿਆ ਵਹਿਮ ਤੇਰਾ।


ਕਰ ਗਿਲੇ ਸ਼ਿਕਵੇ ਲੱਖਾਂ ਆਪਣੇ ਆਸ਼ਿਕ ਤੇ

ਮੇਰੀ ਮੁਹੱਬਤ ਤੇ ਰਹੇ ਯਕੀਨ ਕਾਇਮ ਤੇਰਾ।


ਬਾਹਾਂ ਉੱਠੀਆਂ ਤੇਰੇ ਲਈ ਬਾਹਾਂ ਵਿੱਚ ਆਜਾ

ਰਿਣੀ ਰਹਾਂਗਾ ਯਾਰਾ ਮੈਂ ਹਰ ਜਨਮ ਤੇਰਾ।:pop
 
Top