ਰੱਬ ਜਾਣੇ ਖੌਰੇ ਉਹ ਵੀ ਮੈਂਨੂੰ ਚਾਹੁੰਦੀ ਹੋਵੇਗੀ.....

ਕਦੇ ਕਦੇ ਤਾਂ ਯਾਦ ਮੇਰੀ ਉਹਨੂੰ ਆਉਂਦੀ ਹੋਵੇਗੀ,
ਰੱਬ ਜਾਣੇ ਕਿੰਝ ਦਿਲ ਆਪਣਾ ਸਮਝਾਉਂਦੀ ਹੋਵੇਗੀ,
ਕੁਝ ਕੁ ਲਿਖੇ ਸੀ ਗੀਤ ਤੇ ਸ਼ੇਅਰ ਬਈ ਉਹਦੇ ਬਾਰੇ ਮੈਂ,
ਸ਼ਾਇਦ ਕਿਤੇ ਉਹ ਚੇਤੇ ਕਰਕੇ ਗਾਉਂਦੀ ਹੋਵੇਗੀ,
ਮੈਂਨੂੰ ਉਹਦੀ ਯਾਦ ਸਤਾਵੇ ਦਿਨੇ ਤੇ ਰਾਂਤੀ ਵੀ,
ਮੇਰੀ ਯਾਦ ਵੀ ਉਹਨੂੰ ਸ਼ਾਇਦ ਸਤਾਉਂਦੀ ਹੋਵੇਗੀ,
ਕਰਕੇ ਪਿਆਰ ਸੀ ਰੋਏ ਆਸ਼ਿਕ ਰਾਂਝੇ ਤੇ ਹੀਰਾਂ ,
ਉਹ ਵੀ ਲਾਈਆਂ ਅੱਖੀਆਂ ਤੇ ਪਛਤਾਉਂਦੀ ਹੋਵੇਗੀ,
ਕੰਧਾਂ ਉੱਤੇ ਮਾਰ ਔਸੀਂਆਂ ਕਰਾਂ ਉਡੀਕ ਉਹਦੀ,
ਉਹ ਵੀ ਕਲੰਡਰਾਂ ਉੱਤੇ ਲੀਕਾਂ ਵਾਹੁੰਦੀ ਹੋਵੇਗੀ,
ਕੀ ਜਾਣੇ "chani" ਪਿਆਰ ਉਹਨੂੰ ਹਾਲੇ ਤਾਂਈਂ ਕਰਦਾ ਏ,
ਰੱਬ ਜਾਣੇ ਖੌਰੇ ਉਹ ਵੀ ਮੈਂਨੂੰ ਚਾਹੁੰਦੀ ਹੋਵੇਗੀ...........
 
Re: ਰੱਬ ਜਾਣੇ ਖੌਰੇ ਉਹ ਵੀ ਮੈਂਨੂੰ ਚਾਹੁੰਦੀ ਹੋਵੇਗੀ.

niceeeeeeeeeeeee so gud
 

rulebreaker4

Gurjap Singh
Re: ਰੱਬ ਜਾਣੇ ਖੌਰੇ ਉਹ ਵੀ ਮੈਂਨੂੰ ਚਾਹੁੰਦੀ ਹੋਵੇਗੀ.

y poora bomb aa
 
Top