UNP

ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ............

Go Back   UNP > Poetry > Punjabi Poetry

UNP Register

 

 
Old 25-May-2010
.::singh chani::.
 
Lightbulb ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ............

ਰੋਗ ......
ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ,
ਉਹ ਮਰਜਾਣੀ ਅੱਜ ਫੇਰ ਮੈਨੂੰ ਰਵਾ ਗਈ...

ਰੰਗ ਜਿਓਂ ਛਾਈ ਪੂੰਨਿਆ ਦੀ ਚਾਨਣੀ ਵਿਹੜੇ,
ਸਰੂ ਕੱਦ,ਗੁੰਦਵਾਂ ਸ਼ਰੀਰ, ਚਿਹਰਾ ਹਰਵੇਲੇ ਖਿੜੇ,
ਜ਼ਿੰਦ ਨਿਭਾਉਣ ਦਾ ਝੂੱਠਾ ਲਾਰਾ ਲਾ ਗਈ,
ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ.....

ਸ਼ੋਂਕਣ ਉਹ ਸਜ ਸੰਵਰ ਕੇ ਰਹਿਣ ਦੀ,
ਨੱਕੀਂ ਕੋਕਾ, ਕੰਨੀ ਬੂੰਦੇ, ਪੈਰੀਂ ਝਾਂਜਰ ਪਾਉਣ ਦੀ,
ਨਿਸ਼ਾਨੀ ਦਿੱਤਾ ਛੱਲਾ ਵੀ ਜਾਂਦੀ ਹੱਥ ਫੜਾ ਗਈ,
ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ...

ਦੱਸ ਦਿੰਦੀ, ਕੀ ਹੋਇਆ ਮੈਥੋਂ ਕਸੂਰ,
ਯਾ ਕਿਸ ਪੱਖੋਂ ਸੀ ਉਹ ਮਜ਼ਬੂਰ,
ਕਿਓਂ ਪਾਕ ਮੁਹਬੱਤ ਮੇਰੀ ਠੁਕਰਾ ਗਈ,
ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ....

ਯਾਦਾਂ ਵਿੱਚ ਵਿਚਰਣ ਹੋਈਆਂ ਓ ਮੂਲਾਕਾਤਾਂ,
ਚੋਰੀ ਚੋਰੀ ਪਾਈਆਂ ਪਿਆਰ ਦੀਆਂ ਬਾਤਾਂ,
ਐਵੇਂ ਰੋਗ ਉਮਰਾਂ ਦਾ ਲਾ ਗਈ,
ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ...

ਕਹਿੰਦੀ ਸੀ ਰਹੂੰਗੀ ਪਰਛਾਵਾਂ ਤੇਰਾ ਬਣਕੇ,
ਦੁਖ ਸੁਖ ਜਿੰਦੜੀ ਦੇ ਕੱਟਾਂਗੇ ਦੋਵੇਂ ਰਲਕੇ,
ਆਪ ਕੀਤੇ ਵਾਅਦੇ ਛੇਤੀ ਹੀ ਭੁਲਾ ਗਈ,
ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ....
ਉਹ ਮਰਜਾਣੀ ਅੱਜ ਫੇਰ ਮੈਨੂੰ ਰਵਾ ਗਈ...

 
Old 26-May-2010
$hokeen J@tt
 
Re: ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ............

nice one......

 
Old 26-May-2010
.::singh chani::.
 
Re: ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ............

Thanx shokeen jatt

 
Old 26-May-2010
jaswindersinghbaidwan
 
Re: ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ............

yaadan bhaidiyaaa

 
Old 26-May-2010
.::singh chani::.
 
Re: ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ............

thnxxx jaswinder

 
Old 26-May-2010
Und3rgr0und J4tt1
 
Re: ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ............


 
Old 26-May-2010
.::singh chani::.
 
Re: ਭੁੱਲੀ ਇੱਕ ਕਹਾਣੀ ਯਾਦ ਮੁੜ ਆ ਗਈ............

thnxx jatttiii

Post New Thread  Reply

« ਰੱਬ ਜਾਣੇ ਖੌਰੇ ਉਹ ਵੀ ਮੈਂਨੂੰ ਚਾਹੁੰਦੀ ਹੋਵੇਗੀ..... | rab de kolo darda reh ta chnga e....... »
X
Quick Register
User Name:
Email:
Human Verification


UNP