UNP

ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ.........

Go Back   UNP > Poetry > Punjabi Poetry

UNP Register

 

 
Old 25-May-2010
.::singh chani::.
 
Lightbulb ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ.........

ਗੁਜ਼ਰਿਆ ਜੋ ਕੱਲ ਦਿਲ ਭੁੱਲ ਨਾ ਪਾਇਆ ਏ,
ਕਿਸੇ ਦੀ ਕਮੀ ਦੇ ਨਾਲ ਮਨ ਭਰ ਆਇਆ ਏ,
ਉਡ ਗਿਆ ਹਾਸਾ, ਫਿਰ ਉਦਸੀ ਛਾਅ ਗਈ,
ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ,

ਸ਼ਿਕਵੇ ਕਰਾ ਕਦੇ ਦਿਲ ਦੇ ਨਾਲ ਰੁੱਸੀ ਜਾਵਾਂ,
ਆਪਣੇ ਹੀ ਆਪ ਤੋਂ ਸਵਾਲ ਅੱਜ ਪੁੱਛੀ ਜਾਵਾਂ,
ਜਵਾਬ ਕੋਈ ਮਿਲਿਆ ਨਾ ਚੁੱਪ ਹੈ ਛਾ ਗਈ,
ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ,

ਜੀਹਦੀ ਵਜਹ ਨਾਲ ਅੱਜ ਨੈਣਾਂ ਚ" ਨਮੀ ਏ,
ਉਹਨੂੰ ਕੋਈ ਥੋੜ ਨਹੀ, ਮੈਨੂੰ ਕਿਉ ਕਮੀ ਏ,
ਪੂਰੀ ਕਦੇ ਹੋਣੀ ਨਹੀ ਘਾਟ ਜੋ ਉਹ ਪਾ ਗਈ,
ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ,

ਸੋਚਾਂ ਤੇ ਖਿਆਲਾ ਵਿੱਚ ਦਿਨ ਲੰਘ ਚੱਲਿਆ,
ਜਾਣ ਲੱਗੇ ਉਸ ਨੇ ਸਲਾਮ ਵੀ ਨਾ ਘੱਲਿਆ,
ਮੁੱਕਣੀ ਨਾ ਕਦੇ ਵੀ ਉਡੀਕ ਜੋ ਉਹ ਲਾ ਗਈ,
ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ

 
Old 26-May-2010
Und3rgr0und J4tt1
 
Re: ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ.........

hmmmm

 
Old 26-May-2010
.::singh chani::.
 
Re: ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ.........

thnxx jattii

 
Old 26-May-2010
GREWAL BAI
 
Re: ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ.........

Nice lyrics bai thx fr shering

 
Old 26-May-2010
.::singh chani::.
 
Re: ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ.........

Thanx garewal

Post New Thread  Reply

« ਮੇਰੀ ਗੱਲ ਦਾ ਹੁੰਗਾਰਾ ਉਸ ਤੋਂ ਭਰਿਆ ਨਾਂ ਗਿਆ.......... | kise aapne nu kadi na azmaavi.............. »
X
Quick Register
User Name:
Email:
Human Verification


UNP