ਜਿੰਦਗੀ..........

ਜਿੰਦਗੀ ਨੂੰ ਦੁੱਖਾਂ ਦੇ ਗੂੱੜੇ ਰੰਗ ਚ ਰੰਗ ਕੇ ਦੇਖਾਂਗੇ
ਮਰੀਂਆਂ ਹੋਈਆਂ ਰੀਝਾਂ ਨੂੰ ਦਿਲ ਵਿੱਚ ਦਫਨਾ ਕੇ ਦੇਖਾਂਗੇ
ਆਪਣਿਆ ਨੇ ਸਦਾ ਸਾਨੂੰ ਗੈਰਾਂ ਵਾਂਗ ਹੈ ਜਾਣਿਆ
ਹੁਣ ਗੈਰਾਂ ਦੇ ਨਾਲ ਮਿੱਤਰਾਂ ਵਾਂਗੂ ਦਰਦ ਵੰਡਾ ਕੇ ਦੇਖਾਂਗੇ
ਕਿ ਹੋਇਆ ਜੇ ਪੱਤਝੜ ਛਾ ਗਈ ਜਿੰਦਗੀ ਦੀਆਂ ਬਹਾਂਰਾਂ ਤੇ
ਬਿਨਾਂ ਬਹਾਰੋਂ ਜਿੰਦਗੀ ਦਾ ਇਕ ਸਾਲ ਮੁਕਾ ਕੇ ਦੇਖਾਂਗੇ
ਅਸੀ ਥੱਕ ਗਏ ਹਾਂ ਨਾਲ ਦੋਸਤਾਂ ਤੁਰਦਿਆਂ ਇਹਨਾ ਰਾਂਹਾਂ ਤੇ
ਹੁਣ ਕੱਲੇ ਹੀ ਇਸ ਜਿੰਦਗੀ ਦਾ ਇੱਕ ਪੰਧ ਮੁਕਾ ਕੇ ਦੇਖਾਂਗੇ....
 
Top