ਮੈ ਅਧੁਰਾ ਨਾਕਾਮ ਜਿਹਾ,

ਮੈ ਅਧੁਰਾ ਨਾਕਾਮ ਜਿਹਾ,
ਨਾ ਕੱਮ ਕਿਸੇ ਦੇ ਆਇਆ|

ਅੱਜ ਸੋਚਾਂ ਕਿਉ ਮੇਰੀ ਮਾਂ ਨੇ,
ਮੈਨੂੰ ਜਾਇਆ?

ਖੋਖਲਾ ਬੱਦਲ ਮੈ ਬੱਸ ਗਰਜਣ ਜੋਗਾ,
ਨਾ ਵਰ ਕੇ ਕਦੇ ਵੀ ਆਇਆ|

ਅਣ ਲਿਖਿਆ ਕੋਈ ਗੀਤ ਅਧੂਰਾ,
ਜੋ ਨਾ ਜਾਏ ਕਿਸੇ ਤੋ ਗਾਇਆ|

ਅੰਬਰੀਂ ਤਾਂ ਉਡਿਆ ਇੱਕ ਵਾਰੀ, ਪਰ,
ਨਾ ਚੱਮਕਿਆ ਨਾ ਛਾਇਆ|

ਦੁੱਖ ਦੈਣਾਂ ਮੈ ਰਿਹਾ ਦੁੱਖ ਹੀ ਵੰਡਦਾ,
ਤੇ ਦੁੱਖ ਹੀ ਝੋਲੀ ਪਵਾਇਆ|

ਰੱਬ ਦੀ ਮਰਜੀ ਜੋ ਮੈਨੂੰ ਘੱਲਿਆ ਏਥੇ,
ਮਭ " ਵੇ ਉਸ ਦੀ ਮਾਇਆ|
 
Top