ਨਾ ਕਰੀਓ ਉਡੀਕਾਂ ,ਨਾ ਪਾਇਓ ਕੰਧਾਂ ਉਤੇ ਲੀਕਾਂ

ਨਾ ਕਰੀਓ ਉਡੀਕਾਂ ,ਨਾ ਪਾਇਓ ਕੰਧਾਂ ਉਤੇ ਲੀਕਾਂ
ਭੁੱਲ ਜਾਣਗੇ ਤਰੀਖਾਂ , ਨੀ ਭੇਦ ਖੁੱਲ ਜਾਣਗੇ
ਸੱਜਣ ਜਾਣ ਪ੍ਰਦੇਸ , ਵਾਹਦੇ ਭੁੱਲ ਜਾਣਗੇ
ਭੁੱਲ ਜਾਣਗੇ ਤਰੀਖਾਂ………………………..
ਅਸੀ ਕੀਤਾ ਇਤਬਾਰ, ਪਾ ਲਿਆ ਸੀ ਪਿਆਰ
ਦਿਲ ਨੱਚਦਾ ਫਿਰੇ , ਚਾਰੇ ਪਾਸੇ ਸੀ ਬਹਾਰ
ਹੱਥੀ ਅਪਣੇ ਸੀ ਟੋਰੇ , ਯਾਰ ਕਰਕੇ ਤਿਆਰ
ਜਾ ਕੇ ਭੁੱਲਗੇ ਨੇ ਕੀਤੇ, ਸਾਰੇ ਕੋਲ ਤੇ ਕਰਾਰ
ਬੈਠੇ ਕੱਖਾਂ ਨਾਲੋ ਹੋਲੇ ,ਗੱਲੀਆਂ ਚੋਂ ਰੁੱਲ ਜਾਣਗੇ।
ਭੁੱਲ ਜਾਣਗੇ ਤਰੀਖਾਂ…………………………….
ਸਤਿਯੁੱਗ ਵਿਚ ਕਹਿੰਦੇ ਲੋਕੀ, ਬੋਲਦੇ ਸੀ ਰੁੱਖ
ਜਦੋਂ ਫੋਲਦੇ ਸੀ ਦੁੱਖ , ਆ ਕੋਲ ਬਹਿੰਦੇ ਸੁੱਖ
ਅੱਜ ਹੋਏ ਗੁੰਗੇ ਰੁੱਖ, ਬੰਦੇ ਹੋਏ ਅੰਨੇ ਬੋਲੇ
ਕਿੰਨੇ ਵੇਖਿਆ ਏ ਰੱਬ,ਕਹਿਣ ਪੈਸਿਆਂ ਮਧੌਲੇ
ਆਏ ਦੁੱਖ ਜੋ ਵਡਾਉਂਣ ,ਫਾਹੀਆਂ ਹੋਰ ਪਾ ਜਾਣਗੇ।
ਭੁੱਲ ਜਾਣਗੇ ਤਰੀਖਾਂ…………………………………
ਏਹੋ ਹੀ ਵਿਚਾਰਦੀ ਸਾਰਿਆਂ ਨੂੰ ਆਖੇ
ਧੀਆਂ ਪੁੱਤ ਝੂਠੇ ਸਾਥੀ , ਨਾ ਹੀ ਬਣਦੇ ਨੇ ਮਾਪੇ
ਅੱਖ ਬੰਦ ਕਰ ਵੇਖੋ , ਨਾਲ ਮੰਨ ਦੇ ਵਿਚਾਰ
ਸਭ ਮੱਤਲਬੀ ਝੂਠੇ , ਸੱਚਾ ਰੱਬ ਦਾ ਪਿਆਰ
ਪ੍ਰੀਤਾਂ ਜੱਗ ਨਾਲ ਪਾਈਆਂ,ਜਿਊਂਦੇ ਖਾਹ ਜਾਣਗੇ।
ਭੁੱਲ ਜਾਣਗੇ ਤਰੀਖਾਂ…………………………
ਨਾ ਕਰਿਓ ਉਡੀਕਾਂ, ਨਾ ਪਾਇਓ ਕੰਧਾਂ ਉਤੇ ਲੀਕਾਂ
ਭੁੱਲ ਜਾਣਗੇ ਤਰੀਕਾਂ,ਨੀ ਭੇਦ ਖੁੱਲ ਜਾਣਗੇ
ਸੱਜਣ ਜਾਣ ਪ੍ਰਦੇਸ, ਵਾਹਦੇ ਭੁੱਲ ਜਾਣਗੇ ।
 

Attachments

  • vaaa.jpg
    vaaa.jpg
    25 KB · Views: 140
Top