ਰੱਲ ਸੰਗ ਕਾਫ਼ਲੇ ਦੇ,ਛੇਤੀ ਬੰਨ ਬਿਸਤਰਾਂ ਕਾਫ਼ਰ

by karnail singh paras..

ਰੱਲ ਸੰਗ ਕਾਫ਼ਲੇ ਦੇ,ਛੇਤੀ ਬੰਨ ਬਿਸਤਰਾਂ ਕਾਫ਼ਰ
ਕਈ ਪਹਿਲੀ ਡਾਕ ਚੜੇ,ਬਾਕੀ ਟਿੱਕਟਾ ਲੈਣ ਮੁਸਾਫਿ਼ਰ
ਹੈ ਸਿਗਨਲ ਹੋਇਆ ਵਾ ਗਾਰਡ ਵਿਸਲਾਂ ਪਿਆ ਵਜਾਵੇ....
ਜੱਗ ਜੰਕਸ਼ਨ ਰੇਲਾਂ ਦਾ,ਗੱਡੀ ਇੱਕ ਆਵੇ ,ਇੱਕ ਜਾਵੇ....

ਘਰ ਨੂੰ ਨੇ ਸਾਂਭ ਲਿਆ,ਤੁਰਗੀ ਧੀ ਝਾੜ ਕੇ ਪੱਲੇ,
ਪੋਤੇ ਨੇ ਜਨਮ ਲਿਆ,ਬਾਬਾ ਸਿਵੇਆਂ ਦੇ ਵੱਲ ਚੱਲੇ
ਕਿਤੇ ਜ਼ੋਰ ਮਕਾਣਾਂ ਦਾ,ਕਿਧਰੇ ਹਨ ਵਿਆਹ ਤੇ ਮੁਕਲਾਵੇਂ
ਜੱਗ ਜੰਕਸ਼ਨ ਰੇਲਾਂ ਦਾ,ਗੱਡੀ ਇੱਕ ਆਵੇ ,ਇੱਕ ਜਾਵੇ....

ਰਫ਼ਤਾਰ ਜ਼ਮਾਨੇ ਦੀ ,ਕਰੇਆਂ ਤੇਜ਼ ਨਾ ਹੋਵੇਂ ਢਿੱਲੀ,
ਲੱਖ ਰਾਜੇ ਬਹਿ ਤੁਰ ਗਏ,ਉੱਥੇ ਦੀ ਉੱਥੇ ਹੈ ਦਿੱਲੀ
ਗਏ ਲੁੱਟ ਵਿਚਾਰੀ ਨੂੰ,ਨਾਦਿਰ ਸ਼ਾਹ ਵਰਗੇ ਕਰ ਧਾਵੇ
ਜੱਗ ਜੰਕਸ਼ਨ ਰੇਲਾਂ ਦਾ,ਗੱਡੀ ਇੱਕ ਆਵੇ ,ਇੱਕ ਜਾਵੇ....

ਲੱਖ ਪੰਛੀ ਬਹਿ ਉਡ ਗਏ,ਬੁੱਢੇ ਬੋਹੜ ਬਿਰਛ ਦੇ ਉੱਤੇ,
ਸਨ ਜੇਤੁ ਦੁਨਿਆਂ ਦੇ,ਲੱਖਾਂ ਸਿਕੰਦਰ ਕੱਬਰੀ ਸੁਤੇ
ਬੱਸ ਇਸ ਕਚਹਿਰੀ ਚੋਂ ,ਤੁਰ ਗਏ ਕੁੱਲ ਹਾਰ ਕੇ ਦਾਵੇ
ਜੱਗ ਜੰਕਸ਼ਨ ਰੇਲਾਂ ਦਾ,ਗੱਡੀ ਇੱਕ ਆਵੇ ,ਇੱਕ ਜਾਵੇ....

ਰੱਲ ਮਾਨ ਭਰਾਵਾਂ ਨੇ,ਨਿੱਤ ਨੀ ਗਾਉਣੇ ਗੀਤ ਇਕੱਠੇਆਂ,
ਕਰਨੈਲ ਕਵੀਸ਼ਰ ਨੇ, ਕਿਧਰੇ ਲੁੱਕ ਨੀ ਜਾਣਾ ਨੱਠੇਆਂ
ਵਾਂਗੂ ਇੱਲ ਭੁੱਖੀ ਦੇ ,ਲੈਂਦੀ ਫ਼ਿਰਦੀ ਮੌਤ ਕਲਾਵੇ
ਜੱਗ ਜੰਕਸ਼ਨ ਰੇਲਾਂ ਦਾ,ਗੱਡੀ ਇੱਕ ਆਵੇ ,ਇੱਕ ਜਾਵੇ.
 
JUGGY D

BACK TO BASIC
ਇਹ ਜਿਨਾ ਸੋਹਣਾ ਪਾਰਸ ਸਾਬ ਨੇ ਲਿਖਿਆ ਓਹਨਾ ਸੋਹਣਾ ਹੀ ਹਰਭਜਨ ਮਾਨ ਨੇ ਗਾਇਆ !!
 
Top