ਹੌਲੀ ਹੌਲੀ ਦਿਨ ਬਦਲੇ ਬਦਲ ਗਈਆ ਹਵਾਵਾ,

:aਹੌਲੀ ਹੌਲੀ ਦਿਨ ਬਦਲੇ ਬਦਲ ਗਈਆ ਹਵਾਵਾ,
ਪਿੰਡ ਤੋ ਸ਼ਹਿਰਾ ਵੱਲ ਦਾ ਸਫਰ ਰਿਹਾ ਸੁਖਾਵਾ,
ਮੇਰੇ ਪਿੰਡ ਦੀ ਸੋਨ ਕਹਾਣੀ ਬਲਜਿੰਦਰ ਬੈਠ ਸੁਣਾਵਾ,
ਦੇਸੀ ਘਿਉ ਤੇ ਸ਼ੱਕਰ ਦੀ ਚੂਰੀ ਕੌਣ ਖੁਆਵੇ,
ਪਿੰਡ ਮੇਰੇ ਚੋ ਅਜੇ ਵੀ ਬਚਪਨ ਦੀ ਖੁਸ਼ਬੂ ਆਵੇ|
 

JUGGY D

BACK TO BASIC
ਯਾਦ ਆਈ ਮੈਨੂੰ ਮੇਰੀ ਉਮਰ ਨਿਆਣੀ,
ਬਾਤਾ ਪਾ ਪਾ ਗੱਲਾ ਕਰਦੀ ਦਾਦੀ ਨਾਨੀ,
ਵਿੱਚ ਮਿੱਟੀ ਦੇ ਰੁਲਿਆ ਫਿਰਨਾ,
ਬੇਬੇ ਹਾਕਾ ਮਾਰ ਬੁਲਾਵੇ,
ਪਿੰਡ ਮੇਰੇ ਚੋ ਅਜੇ ਵੀ ਬਚਪਨ ਦੀ ਖੁਸ਼ਬੂ ਆਵੇ|

ਇਕ ਹੱਥ ਦਸਤੀ ਦੂਜੇ ਬਸਤਾ,ਨੱਚਦੇ ਟੱਪਦੇ ਜਾਣਾ,
ਮਾਸਟਰ ਜੀ ਤੋ ਕੁੱਟ ਖਾਣੀ ਕਦੇ ਮੁਰਗਾ ਵੀ ਬਨ ਜਾਣਾ,
ਛੁੱਟੀ ਹੋਈ ਤੋ ਲਿੱਬੜੇ-ਤਿੱਬੜੇ ਮੋੜ ਜਦ ਗਲੀ ਦਾ ਆਵੇ.
ਪਿੰਡ ਮੇਰੇ ਚੋ ਅਜੇ ਵੀ ਬਚਪਨ ਦੀ ਖੁਸ਼ਬੂ ਆਵੇ|

ਦਾਦੇ ਦੀ ਉੰਗਲੀ ਫੜ ਕੇ ਕਾਕੇ ਦੀ ਹੱਟੀ ਜਾਣਾ,
ਮਿੱਤਰਾ ਦੇ ਨਾਲ ਰਲਕੇ ਅਸੀ ਟੈਰ ਖੂਬ ਭਜਾਣਾ,
ਖੇਡ ਖੇਡ ਚ ਸੱਟ ਲੱਗ ਜਾਦੀ ਤਾ ਬੇਬੇ ਚੇਤੇ ਆਵੇ,
ਪਿੰਡ ਮੇਰੇ ਚੋ ਅਜੇ ਵੀ ਬਚਪਨ ਦੀ ਖੁਸ਼ਬੂ ਆਵੇ|

ਨਲਕੇ ਥੱਲੇ ਬਹਿਕੇ ਆਪਾ ਖੂਬ ਨਹਾਉਣਾ,
ਦਾਦੀ ਤੋ ਲੁਕ ਲੁਕ ਕੇ ਅਸੀ ਚਰਖਾ ਖੂਬ ਘੁਮਾਉਣਾ,
ਜਦ ਬੇਬੇ ਤੰਦੂਰ ਤੇ ਆਟੇ ਦੇ ਚਿੜੀਆ ਤੋਤੇ ਲਾਹਵੇ,
ਪਿੰਡ ਮੇਰੇ ਚੋ ਅਜੇ ਵੀ ਬਚਪਨ ਦੀ ਖੁਸ਼ਬੂ ਆਵੇ|

ਸਬ ਤੋ ਪਹਿਲਾ ਕੈਚੀ ਸਿੱਖਦੇ ਫ਼ਿਰ ਕਾਠੀ ਤੇ ਬਹਿ ਜਾਣਾ,
ਚੰਨ ਤਾਰੇ ਦੀਆ ਗੱਲਾ ਕਰਦੇ ਕਰਦੇ ਰਾਤੀ ਸੋ ਜਾਣਾ,
ਬੇਬੇ ਮੇਰੀ ਬਾਤਾ ਪਾਵੇ ਸਾਥੋ ਬੁੱਝੀ ਨਾ ਜਾਵੇ,
ਪਿੰਡ ਮੇਰੇ ਚੋ ਅਜੇ ਵੀ ਬਚਪਨ ਦੀ ਖੁਸ਼ਬੂ ਆਵੇ|

ਹੌਲੀ ਹੌਲੀ ਦਿਨ ਬਦਲੇ ਬਦਲ ਗਈਆ ਹਵਾਵਾ,
ਪਿੰਡ ਤੋ ਸ਼ਹਿਰਾ ਵੱਲ ਦਾ ਸਫਰ ਰਿਹਾ ਸੁਖਾਵਾ,
ਮੇਰੇ ਪਿੰਡ ਦੀ ਸੋਨ ਕਹਾਣੀ ਬਲਜਿੰਦਰ ਬੈਠ ਸੁਣਾਵਾ,
ਦੇਸੀ ਘਿਉ ਤੇ ਸ਼ੱਕਰ ਦੀ ਚੂਰੀ ਕੌਣ ਖੁਆਵੇ,
ਪਿੰਡ ਮੇਰੇ ਚੋ ਅਜੇ ਵੀ ਬਚਪਨ ਦੀ ਖੁਸ਼ਬੂ ਆਵੇ|
 

JUGGY D

BACK TO BASIC
ਮੈਂ ਕਿਹਾ ਇਕ ਲੇਖਕ ਦੀ ਰਚਨਾ ਨੂ ਟੁਕਰੇ-ਟੁਕਰੇ ਕਰਨਾ ਚੰਗਾ ਨਹੀ !!
ਇਸ ਕਾਰਨ ਇਕ ਥਾਂ ਹੀ ਪੋਸਟ ਕਰ ਦੇਵਾਂ !!:yes
:prਗੁਸਤਾਖੀ ਮਾਫ਼ ਕਰਨਾ !!
 

Jaswinder Singh Baidwan

Akhran da mureed
Staff member
ਮੈਂ ਕਿਹਾ ਇਕ ਲੇਖਕ ਦੀ ਰਚਨਾ ਨੂ ਟੁਕਰੇ-ਟੁਕਰੇ ਕਰਨਾ ਚੰਗਾ ਨਹੀ !!
ਇਸ ਕਾਰਨ ਇਕ ਥਾਂ ਹੀ ਪੋਸਟ ਕਰ ਦੇਵਾਂ !!:yes
:prਗੁਸਤਾਖੀ ਮਾਫ਼ ਕਰਨਾ !!

THANKS VEER JD :wah
 
Top