ਜ਼ਖਮੀ ਦਿਲ ਦੇ ਛਿੱਟੇ ਜਦ ਤੇਰੀ ਝੋਲੀ ਪੈਣਗੇ,

ਜ਼ਖਮੀ ਦਿਲ ਦੇ ਛਿੱਟੇ ਜਦ ਤੇਰੀ ਝੋਲੀ ਪੈਣਗੇ,
ਹਿਜ਼ਰ ਦੇ ਬੂਟੇ ਨੂੰ ਬਿਰਹੋ ਦੇ ਪੱਤੇ ਫੁੱਟ ਪੈਣਗੇ|

ਇਸ਼ਕ ਦੀਆ ਗਲੀਆ ਚੋ ਜਦ ਵੀ ਕੋਈ ਗੁਜ਼ਰੇਗਾ,
ਮੇਰੇ ਹਸ਼ਰ ਦੇ ਪਲ ਪੱਥਰ ਬਣਕੇ ਰਾਹਵਾ ਚ ਬੈਣਗੇ|

ਸਾਹਿਲ ਨੂੰ ਪਤਾ ਹੈ ਉਸਦੀ ਜ਼ਿੰਦਗੀ ਦਾ ਅਨਜ਼ਾਮ,
ਮੁਸਾਫਿਰ ਤਾ ਆਪਣੀ ਮੰਜ਼ਿਲ ਵੱਲ ਚਲਦੇ ਰਹਿਣਗੇ|

ਮੇਰੀ ਉਦਾਸੀ ਦਾ ਇਲਾਜ਼ ਤੇਰੀ ਮੁਸਕੁਰਾਹਟ ਹੈ,
ਲਾਜ਼ਮ ਹੈ ਕਿ ਉਹ ਜ਼ਨਾਜ਼ੇ ਤੇ ਵੀ ਮੁਸਕੁਰਾਉਦੇ ਰਹਿਣਗੇ|

ਉਹ ਪੁੱਛਦੇ ਨੂੰ ਮੌਤ ਹੀ ਕਿਉ ਪਰਵਾਨ ਹੈ,
ਮੁਮਕਿਨ ਹੈ ਕਿ ਹਰ ਸਵਾਲ ਦੇ ਦੋ ਜਵਾਬ ਮਿਲਦੇ ਰਹਿਣਗੇ
 
Top