ਮੇਰੇ ਗੀਤਾ ਦੀ ਰਵਾਨਗੀ ਰਬ ਕਰੇ ਚਲਦੀ ਰਹੇ|

ਮੇਰੇ ਗੀਤਾ ਦੀ ਰਵਾਨਗੀ ਰਬ ਕਰੇ ਚਲਦੀ ਰਹੇ|
ਪੁਰਾਨੀਆ ਯਾਦਾ ਦੀ ਧੂਣੀ ਹੌਲੀ ਹੌਲੀ ਬਲਦੀ ਰਹੇ|

ਇਸ਼ਕ ਦੇ ਰੋਗੀ ਨੂੰ ਨਾ ਦਿਉ ਇਲਜ਼ਾਮ,
ਮਿਹਖਾਨੇ ਦੀ ਦਵਾ ਸ਼ਰੇ ਆਮ ਚਲਦੀ ਰਹੇ|

ਪੀਣ ਤੋ ਨਾ ਰੋਕੋ ਮੇਰੇ ਹਮਦਰਦ ਦੋਸਤੋ,
ਬੇਦਰਦ ਜ਼ਮਾਨੇ ਤੋ ਨਿਗਾਹ ਟਲਦੀ ਰਹੇ|

ਜੁਦਾ ਨਾ ਕਰੋ ਤਾਰਿਆ ਨੂੰ ਰਾਤ ਤੋ,
ਖੂਬਸੂਰਤੀ ਦੀ ਸ਼ਮਾ ਦੇਰ ਤਕ ਬਲਦੀ ਰਹੇ|

ਮੁਸਕੁਰਾ ਕੇ ਕਰਦੇ ਵਾਰ ਨੈਣ ਖੰਜ਼ਰ,
ਨਾ ਕਤਲ ਹੋਜਾ ਦਿਲ ਦੀ ਢਾਲ ਵਾਰ ਝੱਲਦੀ ਰਹੇ|

ਇਹ ਰਾਤ ਕਾਲੀ ਗਮਾ ਦੀ ਹੈ ਤੇਰੀ,
ਖੁਸ਼ੀਆ ਦੀ ਰੌਸ਼ਣੀ ਸਦਾ ਸੱਜਣਾ ਦੇ ਵੱਲ ਦੀ ਰਹੇ
 
Top