ਸੱਜਣਾ ਦੇ ਮੁਖੜੇ ਦੀ ਸੰਗ ਕੁਝ ਲਕੋ ਗਈ,

ਸੱਜਣਾ ਦੇ ਮੁਖੜੇ ਦੀ ਸੰਗ ਕੁਝ ਲਕੋ ਗਈ,
ਅੱਖ ਖੋਲੀ ਵੇਖਣ ਲਈ ਤਾ ਹਨੇਰਾ ਛਾ ਗਿਆ|

ਉਹਨਾ ਰਾਹਾ ਚ ਪੈੜ ਨੂੰ ਦੱਬਦਾ ਰਿਹਾ,
ਕੋਈ ਚੰਦਰਾ ਸੀ ਕਿ ਰਾਹਵਾ ਹੀ ਖਾ ਗਿਆ|

ਮੇਰੇ ਹਸ਼ਰ ਦੇ ਨਜ਼ਾਰੇ ਦੂਰ ਤੱਕ ਫੈਲੇ,
ਲੋਕਾ ਦੀ ਖੁਸ਼ੀ ਜਰਦਾ ਹੀ ਆ ਗਿਆ|

ਕਿਸੇ ਕਹਿਰ ਦੀ ਧੁੰਦ ਚ ਗੁਆਚਾ ਸ਼ਹਿਰ ਸੀ,
ਉਹ ਗਿਆ ਤਾ ਸ਼ਹਿਰ ਤੇਰਾ ਆ ਗਿਆ|

ਤੇਰੇ ਇਸ਼ਕ ਦੀ ਧੁੱਪ ਚ ਮੇਰਾ ਤਨ ਝੁਲਸ ਗਿਆ,
ਹਰ ਕਤਰੇ ਚੋ ਤੇਰਾ ਨਾ ਗੀਤਾ ਚ ਆ ਗਿਆ|

ਅਫਸੋਸ ਹੈ ਕਿ ਅਜੇ ਵੀ ਬਾਕੀ ਹੈ,
ਮੁੱਕਦਾ ਨਹੀ ਜੋ ਆਸ਼ਿਕ ਕਹਾ ਗਿਆ
 
Top