ਹੰਝੂ ਮੇਰੇ ਰੋਕਿਆ ਰੁਕਦੇ ਨਾ,

ਹੰਝੂ ਮੇਰੇ ਰੋਕਿਆ ਰੁਕਦੇ ਨਾ,
ਕੋਈ ਆਣ ਕੇ ਇਹਨਾ ਨੂੰ ਠੱਲ ਪਾਉ|

ਮੁਹੱਬਤ ਚ ਹੋਇਆ ਬਦਨਾਮ ਹਾ,
ਮੇਰੀ ਕਬਰ ਤੇ ਸੱਜਣੋ ਨਾ ਆਉ|

ਮਸਰੂਫ ਹਾ ਹਿਜ਼ਰ ਦੀ ਅੱਗ ਵਿਚ,
ਕਿਸੇ ਹੋਰ ਕਾਰੇ ਨਾ ਲਾਉ|

ਉਹ ਨਾ ਭੁੱਲਦਾ ਏ ਨਾ ਮੇਰਾ ਏ,
ਇਸ ਗੱਲ ਨੂੰ ਕੋਈ ਸਿਰੇ ਲਾਉ|

ਮੌਤ ਤੋ ਡਰਦੇ ਕਈ ਵੇਖੇ,
ਮੈਨੂ ਵੀ ਇਸਦੀ ਲਤ ਪਾਉ|

ਉਹ ਜ਼ਹਿਰ ਜਿਸ ਨਾਲ ਸੁੱਨ ਹੋਜਾ,
ਕੋਈ ਆ ਮੇਰੇ ਮੂੰਹ ਲਾਉ|

ਜਿਸ ਪਿਆਰ ਮੈਨੂ ਕਤਲ ਕੀਤਾ,
ਉਸੇ ਪਿਆਰ ਦਾ ਕਬਰ ਤੇ ਫੁੱਲ ਲਾਉ|

ਕਾਫਰ ਹਾ ਕਾਫਰ ਹੀ ਕਹੋ ਮੈਨੂੰ,
ਮੌਤ ਨੂੰ ਮੌਤ ਕਹਿ ਬੁਲਾਓ|

ਗੀਤ ਕਹੋ ਤਾ ਚੁੱਬਣ ਗੇ,
ਦਰਦ ਦਾ ਸਮਝ ਕੇ ਜਰ ਜਾਓ|
 
Top