ਇਹ ਜੋ ਮੈਂ ਲਿਖਿਆ ਇਹ ਗੀਤ ਵੀ ਨਹੀਂ, ਗਜ਼ਲ ਵੀ ਨਹੀਂ ..

:fukraਇਹ ਜੋ ਮੈਂ ਲਿਖਿਆ ਇਹ ਗੀਤ ਵੀ ਨਹੀਂ, ਗਜ਼ਲ ਵੀ ਨਹੀਂ ..
ਲਿਖਾਂ ਬੱਬੂ ਜਾਂ ਦੇਬੀ ਵਾਂਗੂ ਇੰਨੀ ਮੇਰੇ 'ਚ ਅਕਲ ਵੀ ਨਹੀਂ ..
ਮੈਂ ਤਾਂ ਬਸ ਅੱਖਰ ਜੋੜ ਪੂਰਾ ਕਰ ਰਿਹਾ ਅਰਮਾਨ ਅਪਣਾ ..
ਚੰਗਾ ਲੱਗੇ ਜਾਂ ਬੁਰਾ ਲਿਖਿਉ ਤੁਸੀਂ ਸਾਰੇ ਪੈਗਾਮ ਆਪਣਾ ..
............................................................

ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ ..
ਛੱਡ ਸੱਚ ਦਾ ਰਾਹ ਸੱਜਣਾ , ਇੱਥੇ ਝੂਠ ਨੂੰ ਫੜਦੇ ਨੇ ...

ਇੱਕ ਪੰਥ ਦਾ ਨਾਂ ਸੁਣਾ ਕੇ .. ਦੂਜਾ ਸਿੰਘ ਨੂੰ ਮੰਤਰੀ ਬਣਾ ਕੇ ..
ਲੋਕਾਂ ਨੂੰ ਲਾਈ ਫਿਰਦੇ ਮਗਰ, ਇਹ ਦੋਨੋਂ ਰੌਲਾ ਪਾ ਕੇ ..
ਖਜ਼ਾਨਾ ਪੰਜਾਬ ਦਾ ਪਿਆ ਖਾਲੀ , ਆਵੇ ਕਾਂਗਰਸ ਭਾਂਵੇ ਅਕਾਲੀ ..
ਪਰ ਇਹਨਾਂ ਦੇ ਖਾਤੇ ਭਰਦੇ ਨੇ ....
ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ ..

ਇੱਥੇ ਗੋਲਕਾਂ ਦੇ ਪੁਆੜੇ .. ਵੰਡੇ ਨੇ ਇਹਨਾਂ ਗੁਰਦਵਾਰੇ ..
ਹਰ ਕੋਈ ਬਣਾਈ ਜਾਵੇ ਕਮੇਟੀ , ਇਕੱਠੇ ਹੁੰਦੇ ਨਾ ਸਿੱਖ ਸਾਰੇ ..
ਤਾਹੀਉਂ ਵਧੀ ਜਾਵੇ ਡੇਰਾ .. ਪਰ ਇਹਨਾਂ ਨੂੰ ਸਮਝਾਵੇ ਕਿਹੜਾ
ਇਹ ਕਦ ਇਕੱਠੇ ਹੋ ਖੜਦੇ ਨੇ ...
ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ ..

੮੪ 'ਚ ਸਿੱਖਾਂ ਨੂੰ ਮੁਕਾ ਕੇ ..ਗੁਜਰਾਤ 'ਚ ਮੁਸਲਮਾਨ ਮਰਵਾਕੇ ..
ਇਹਨਾਂ ਇਸਾਈ ਵੀ ਨਾ ਛੱਡੇ ,,ਹਿੰਦਵਾਦ ਦਾ ਰੌਲਾ ਪਾਕੇ ..
ਇਕ ਧਰਮ ਦੇ ਨਾਂ ਤੇ, ਦੁਨਿਆਂ ਦੀ ਹਰ ਥਾਂ ਤੇ
ਇਹ ਤਾਂ ਵੋਟ ਬੈਂਕ ਹੀ ਭਰਦੇ ਨੇ ...
ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ ..

ਕਿਸੇ ਨੂੰ ਉਹੀ ਨਾ ਯਾਦ ਹੋਏ .. ਜਿਹੜੇ ੪੭ 'ਚ ਬਰਬਾਦ ਹੋਏ ..
ਧੀ,ਪੁੱਤ ਸੀ ਮਰੇ ਜਿਹਨਾਂ ਦੇ ..ਉਹ ਨਾ ਮੁੜ ਕਦੀ ਆਬਾਦ ਹੋਏ ..
ਇਹ ਕਿਹੜੀ ਆਜ਼ਾਦੀ ਪਾਉਣ ਲਈ ,, ੨ ਵੱਖਰੇ ਮੁਲਕ ਬਣਾਉਣ ਲਈ
ਇਨਸਾਨ ਆਪਸ 'ਚ ਲੜਦੇ ਨੇ ...
ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ ..

ਹਰ ਕੋਈ ਖਾਲੀ ਹੱਥ ਆਇਆ , ਨਾ ਕੋਈ ਜੇਬਾਂ ਭਰ ਲਿਆਇਆ ..
ਮੁੜ ਵੀ ਖਾਲੀ ਹੱਥ ਹੀ ਜਾਣਾ , ਕਿਹੜੀ ਲੈ ਜਾਣੀ ਹੈ ਮਾਇਆ ..
ਇਸ ਗੱਲ ਨੂੰ ਕਾਹਤੋਂ ਭੁੱਲੇ ,ਤੁਸੀਂ ਜ਼ਮੀਨਾਂ ਪਿੱਛੇ ਡੁੱਲੇ
ਭਾਈ- ਭਾਈ ਨੂੰ ਦੇਖ ਸੜਦੇ ਨੇ ..
ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ ..

ਇਕ ਤਾਂ ਪੈਸੇ ਨੇ ਮੱਤ ਮਾਰੀ , ਦੂਜੀ ਨਸ਼ਿਆਂ ਨੇ ਜਿੰਦ ਸਾੜੀ ..
ਹੁਣ ਕੌਣ ਭੀਮ ਤੇ ਅਰਜੁਨ , ਨਸ਼ਾ ਕਰਦੇ ਹੁਣ ਖਿਡਾਰੀ ..
ਕਈ ਪੈਸੇ ਲਈ ਜਿੱਤਦੇ ਤੇ ਪੈਸੇ ਲਈ ਹਰਦੇ ਨੇ ..
ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ ..

ਕੀ ਹਾਲੀਵੁਡ ਕੀ ਬਾਲੀਵੁਡ ਪੰਜਾਬੀ ਗਾਣਾ ਸਿਖ਼ਰਾਂ ਵਿੱਚ ..
ਇਕ ਗੀਤਕਾਰ ਇਕ ਕੁੜੀ ਨੇ ਹੁਣ ਇਹ ਪਾਤਾ ਫਿਕਰਾਂ ਵਿੱਚ ..
ਜਿਹੜਾ ਮਰਜ਼ੀ ਗੀਤ ਗਵਾਜੋ , ਜਿਹੜਾ ਮਰਜ਼ੀ ਗਾਉਣ ਲਈ ਆਜੋ
ਸੁਣਿਆ ਗਾਉਣ ਲਈ ਕੁੱਤੇ ਵੀ ਲਾਇਨ 'ਚ ਖੜਦੇ ਨੇ ..
ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ ..

ਹੁਣ ਤਾਂ ਵਿਆਹ ਦੇ ਨਵੇਂ ਤਰੀਕੇ , ਲਾੜੀ ਲਾੜੇ ਦੇ ਲਈ ਚੀਕੇ ..
ਜਦ ਸਾਰਾ ਕੁਝ ਹੋ ਗਿਆ , ਹੁਣ ਜਨਤਾ ਵਿਆਹ ਨੂੰ ਉਡੀਕੇ ..
ਸਭ ਦਾ ਧਿਆਨ ਪਾਉਣ ਲਈ ..ਲੋਕੀ ਖਬਰਾਂ 'ਚ ਆਉਣ ਲਈ
ਦੇਖ ਕੀ ਕੀ ਰਾਹ ਫੜਦੇ ਨੇ ..
ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ ..

ਪਹਿਲਾਂ ਲੜ-ਲੜ ਮੁਕਾਤੀ ਧਰਤੀ , ਫਿਰ ਬੰਬਾਂ ਨੇ ਹੱਦ ਕਰਤੀ ..
ਬਾਕੀ ਰਹਿੰਦੀ ਸੀ ਜੋ ਕਸਰ ਇਸ ਭੈੜੇ ਅੱਤਵਾਦ ਨੇ ਕੱਢਤੀ..
ਹੁਣ ਕਿਹੜੇ ਚਾਅ ਨੇ ਅਧੂਰੇ , ਜੋ ਰਾਕਟ ਦੇ ਮੂੰਹ ਮੌੜੇ
ਤੇ ਹੁਣ ਚੰਨ ਤੇ ਚੜਦੇ ਨੇ ..
ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ ..

ਕਈ ਸਾਡੇ ਲਈ ਦੇ ਕੁਰਬਾਨੀ , ਗੋਰਿਆਂ ਨੂੰ ਯਾਦ ਕਰਾਗੇ ਨਾਨੀ ..
ਰਹਿੰਦੀ ਦੁਨਿਆਂ ਤੱਕ ਰਹਿਣਗੇ, ਨਾ ਇਹਨਾਂ ਦਾ ਸੀ ਕੋਈ ਸਾਨੀ
ਉਹੀ ਦੇਸ਼ ਚਲਾਉਂਦੇ , ਜੋ ਆਪਣੀ ਜਾਨ ਨਾ ਚਾਹੁੰਦੇ
ਤੇ ਜਾ ਸਰਹੱਦੀਂ ਮਰਦੇ ਨੇ ..
ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ ..
ਛੱਡ ਸੱਚ ਦਾ ਰਾਹ ਸੱਜਣਾ , ਇੱਥੇ ਝੂਠ ਨੂੰ ਫੜਦੇ ਨੇ ...
 
Top