ਇੱਕ ਪਰਛਾਵਾਂ ਸਦਾ ਮੇਰੇ ਨਾਲ-ਨਾਲ ਚਲਦਾ ਰਿਹਾ,

ਇੱਕ ਪਰਛਾਵਾਂ ਸਦਾ ਮੇਰੇ ਨਾਲ-ਨਾਲ ਚਲਦਾ ਰਿਹਾ,

ਜ਼ਿੰਦਗੀ ਦੇ ਇਸ ਸਫ਼ਰ ਵਿੱਚ ਅੱਗੇ ਭਾਂਵੇ ਮੈਂ ਰਿਹਾ,

ਹਰ ਵੇਲੇ ਪਿੱਛੇ ਹੁੰਦਿਆਂ ਵੀ ਮੇਰੀ ਪੈੜ ਮੱਲ਼ਦਾ ਰਿਹਾ.....

ਮੈ ਨੂੰ ਤਾਂ ਕੋਈ ਚਾਹ ਸੀ ਅਗ਼ਲੇ ਕਿਨਾਰੇ ਜਾਣ ਦੀ,

ਪਰ ਇਹਨੂੰ ਕਿਹੜੀ ਗ਼ਰਜ਼ ਸੀ ਕਿਉਂ ਨਾਲ ਮੇਰੇ ਰਲ਼ਦਾ ਰਿਹਾ....

ਚਾਰ ਦਿਨ ਪੂਰੇ ਕਰਕੇ ਮੈਂ ਤੁਰ ਪਿਆ ਮੰਜ਼ਿਲ ਦੇ ਵੱਲ,

ਹੁਣ ਸਾਥ ਛੁੱਟਿਆ ਚਿਰਾਂ ਦਾ ਜਦ ਓਹ ਸਿਵੇ ਬਲਦਾ ਰਿਹਾ ..
 

JUGGY D

BACK TO BASIC
ਇਹ ਅਮ੍ਰਿਤਪਾਲ ਦਾ ਲਿਖਿਆ !! ਹੈਨਾ ??
ਮੈਂ ਇਹ ਨਹੀ ਕਹਨਾ ਚਾਹੁੰਦਾ ਕੀ ਤੁਸੀਂ ਕਾਪੀ ਕੀਤਾ !! ਤੁਸੀਂ ਗੁੱਸਾ ਕਰ ਲੇਣਾ !!
ਪਰ ਇਹ ਬਹੁਤ ਸੋਹਨਾ ਲਿਖਿਆ ਹੈ !!
ਤੁਹਾਡਾ ਧੰਨਵਾਦ ਕੇ ਤੁਸੀਂ ਸਾਡੇ ਨਾਲ ਏਹਨੂ ਸਾਂਝਾ ਕੀਤਾ !!
 

Jus

Filhaal..
ਇੱਕ ਪਰਛਾਵਾਂ ਸਦਾ ਮੇਰੇ ਨਾਲ-ਨਾਲ ਚਲਦਾ ਰਿਹਾ, :wah:wah:wah
 
Top