ਪਤਾ ਨਹੀਂ ਕਿਓਂ ਮੇਰਾ ਦਿਲ ਅਜ ਉਦਾਸ ਹੈ,

rajbatalvi

New member
ਪਤਾ ਨਹੀਂ ਕਿਓਂ ਮੇਰਾ ਦਿਲ ਅਜ ਉਦਾਸ ਹੈ,
ਸ਼ਾਇਦ ਕਿਸੇ ਦੂਰੀ ਦਾ ਇਸਨੂ ਵੀ ਅਹਸਾਸ ਹੈ .
ਤਨ ਤੋਂ ਦੂਰ ਹੋ ਕੇ ਜਿਥੇ ਮਰਜ਼ੀ ਵਸ ਲੈ,
ਰੂਹ ਤਾਂ ਸਾਡੀ ਦੋਹਾਂ ਦੀ ਇਕ ਦੂਜੇ ਦੇ ਪਾਸ ਹੈ

ਪੁਛਦਾ ਹਾਂ ਮੈਨੂ ਕੁਜ ਦਸਦਾ ਨਹੀਂ ਜੇ ,

ਮੇਰੇ ਉਤੇ ਸਗੋਂ ਉਹ ਹਸਦਾ ਨਹੀਂ ਜੇ..
ਮੈਂ ਕਿਹਾ ਮੈਨੂ ਚਲ ਜ਼ਹਰ ਹੀ ਦੇ ਦੇ ,
ਪਰ ਉਹ ਤੇ ਮੈਨੂ ਡਸਦਾ ਨਹੀਂ ਜੇ ..

ਕਿੰਝ ਉਹ ਵੇਲੇ ਸਾਥੋਂ ਦੂਰ ਹੋ ਗਏ,

ਵਿਚ ਪਰਦੇਸਾਂ ਮਜਬੂਰ ਹੋ ਗਏ,
ਆਸ ਵਿਚ ਅਸੀਂ ਦਿਨ ਕਟਦੇ ਰਹੇ ,
ਯਾਰੋ ਉਹ ਤੇ ਹੋਰ ਮਗਰੂਰ ਹੋ ਗਏ..

ਦਿਤੀਆਂ ਤਸੱਲੀਆਂ ਮਨਾਇਆ ਵੀ ਬਥੇਰਾ,

ਵਿਲਕਦਾ ਰਿਹਾ ਉਸਨੇ ਰਖਿਆ ਨਾ ਜੇਰਾ...
ਆਖਦਾ ਹੈ ਮੈਨੂ ਕੀਤੇ ਹੋਰ ਚਲੀਏ,
ਲਾਈਏ ਇਸ ਦੁਨੀਆਂ ਤੋਂ ਦੂਰ ਕੀਤੇ ਡੇਰਾ..

ਇੰਝ ਲੰਘਦੇ ਨੇ ਸਾਡੇ ਦਿਨ ਅਤੇ ਰਾਤ ਜੀ,

ਸੋਚਦੇ ਹਾਂ ਹੋਵੇਗੀ ਕਦੇ ਤੇ ਬਰਸਾਤ ਜੀ ,
"ਰਾਜ਼" ਇਸ ਦੁਨੀਆਂ ਤੋਂ ਅਸੀਂ ਕੀ ਹੈ ਲੈਣਾ,
ਉਹਨਾਂ ਅਗੇ ਸਾਡੀ ਭਲਾ ਹੈ ਕੀ ਔਕਾਤ ਜੀ ..

"ਰਾਜ਼ ਬਟਾਲਵੀ"
 
Top