ਵੇਖੀ ਜਦ ਤੇਰੇ ਚਿਹਰੇ ਦੀ ਤਾਬਸ਼ .............

ਵੇਖੀ ਜਦ ਤੇਰੇ ਚਿਹਰੇ ਦੀ ਤਾਬਸ਼ .............
*************
ਵੇਖੀ ਜਦ ਤੇਰੇ ਚਿਹਰੇ ਦੀ ਤਾਬਸ਼,ਮੈਂ ਸੂਰਜ ਨੂੰ ਵੀ ਭੁੱਲ ਗਿਆ,
ਦੋ ਨੈਣ ਤਾਂ ਮੇਰੇ ਖੁੱਲੇ ਸੀ, ਤੀਜਾ ਵੀ ਨੇਤਰ ਖੁੱਲ੍ਹ ਗਿਆ।
ਤੇਰੇ ਨੈਣ ਨੇ ਵਾਂਗ ਮਿਸ਼ਾਲਾਂ ਦੇ, ਤੇਰਾ ਹੱਸਣਾ ਜਿਉਂ ਕੋਈ ਫੁੱਲ ਖਿੜਦਾ,
ਤੈਨੂੰ ਸਿਰਜਣਹਾਰ ਜਦ ਸਾਜਿਆ ਸੀ, ਹੋਊ ਉਹਦਾ ਵੀ ਕੋਈ ਸੰਗ ਦਿਲ ਦਾ।
ਤੇਰਾ ਕਾਮਤ ਸਨੋਬਰ ਰੁੱਖ ਵਰਗਾ, ਤੈਥੋਂ ਮੋਰਾਂ ਤੋਰ ਉਧਾਰ ਲਈ
ਹੁਣ ਚੰਨ ਵੀ ਬਾਗੀ ਹੋਵੇਗਾ, ਤੇਰੇ ਹੁਸਨ ਨਾਲ ਤਕਰਾਰ ਲਈ।
ਕਿਸ ਤਰਾਂ ਕਰਾ ਤਮਸ਼ੀਲ, ਤੇਰੀ ਮੇਰੇ ਕੋਲ ਕੋਈ ਵਾਕ ਨਹੀਂ,
ਤੇਰੀ ਪਹੁਚ ਖੁਦਾ ਤੱਕ ਹੈ ਸਾਜਨ, ਮੇਰੀ ਖ਼ਾਕ ਜਿੰਨੀ ਔਕਾਤ ਨਹੀਂ।
ਤੇਰੇ ਨੈਣਾਂ ਵਿੱਚ ਇੱਕ ਕਵਿਤਾ ਹੈ, ਤੇਰੇ ਬੁੱਲਾਂ ਤੇ ਇੱਕ ਗੀਤ ਕੁੜੇ
ਤੂੰ ਹੁਸਨਾ ਦੀ ਪਰਿਭਾਸ਼ਾ ਹੈਂ, ਮੇਰੇ ਮਨ ਮੰਦਰ ਦੀ ਮੀਤ ਕੁੜੇ।
ਮੇਰੀ ਅੱਖ ਪਵਿੱਤਰ ਹੋ ਗਈ ਹੈ, ਮੇਰਾ ਦਿਲ ਵੀ ਹੋਇਆ ਸੀਤ ਕੁੜੇ,
ਮੈ ਉਹੀ ਕਰਮਾਂ ਵਾਲਾ ਹਾਂ, ਜਿਸ ਕਰਮੀਂ ਤੇਰੀ ਪਰੀਤ ਕੁੜੇ।
 
Top