ਪਡ਼-ਪਡ਼ ਆਲਮ ਫਾਜ਼ਿਲ ਹੋਇਆਂ,

ਪਡ਼-ਪਡ਼ ਆਲਮ ਫਾਜ਼ਿਲ ਹੋਇਆਂ,
ਕਦੇ ਆਪਣੇ ਆਪ ਨੂੰ ਪਡ਼ਿਆ ਈ ਨਈਂ
ਜਾ-ਜਾ ਵਡ਼ਦਾਂ ਮੰਦਰ-ਮਸੀਤੀਂ,
ਕਦੇ ਆਪਣੇ ਅੰਦਰ ਵਡ਼ਿਆ ਈ ਨਈਂ
ਐਵੇਂ ਰੋਜ਼ ਸ਼ੈਤਾਨ ਨਾਲ ਲਡ਼ਦਾਂ,
ਕਦੇ ਨਫ਼ਸ ਆਪਣੇ ਨਾਲ ਲਡ਼ਿਆ ਈ ਨਈਂ
ਬੁੱਲੇ ਸ਼ਾਹ ਅਸਮਾਨੀ ਉਡੱਦਿਆਂ ਫਡ਼ਦਾਂ,
ਜਿਹਡਾ ਘਰ ਬੈਠਾ ਓਹਨੂੰ ਫੜਿਆ ਹੀ ਨਈ !
 
Top