ਅੱਖੀਆਂ ਨੂੰ ਉਡੀਕ ਹੈ....

Jugnni

<ALBELI>PAHELI..
ਅੱਖੀਆਂ ਨੂੰ ਉਡੀਕ ਹੈ ਚਿਰਾਂ ਤੋਂ
ਉਸ ਇੱਕ ਸਾਏ ਅਨਜਾਣੇ ਦੀ
ਨਿੱਤ ਆਣ ਖ਼ਵਾਬ਼ਾ ਵਿੱਚ ਦੱਸਦਾ ਹੈ
ਜੋ ਵੰਨਗੀ ਮੈਨੂੰ ਜਿਊਣੇ ਦੀ
ਆਖ਼ਿਰ ਕੌਣ ਹੈ ? ਤੇ ਕਿੱਥੋਂ ਆਉਂਦਾ ਹੈ ?
ਕਿਉਂ ਗੂੜੀਆਂ ਬਾਤਾਂ ਪਾਉਂਦਾ ਹੈ ?
ਹੋਵਾਂ ਜਦ ਵੀ ਦੁਖ਼ੀ ਕਿਸੇ ਗੱਲ ਤੇ
ਦੇ ਨਸੀਹਤਾਂ ਮੈਨੂੰ ਸਮਝਾਉਂਦਾ ਹੈj
 
Top