ਬਚਪਨ ਵਰਗੀ ਮੌਜ...


ਝੋਲ਼ੀ ਵਿਚ ਦਾਣੇ ਪਾ ਹੱਟੀ ਨੂੰ ਤੁਰ ਜਾਣਾ,
ਖਾਣਾ ਮੁਫਤ ਮਰੂੰਡਾ ਜੇਬ ਚ ਭੁਰ ਜਾਣਾ. !

ਇਕਠੇ ਹੋ ਜਦੋਂ ਸ੍ਕੂਲ ਜਾਂਦੇ ਸੀ,
ਇਕ ਦੂਜੇ ਦੀ ਰੋਟੀ ਕੱਢ ਕੇ ਖਾਂਦੇ ਸੀ .!

ਘਰ ਆ ਕੇ ਬਸ ਸਾਰਾ ਦਿਨ ਖੇਡਦੇ ਰਹਿਣਾ,
ਥੱਕ ਹਾਰ ਕੇ ਸ਼ਾਮੀ ਜਾ ਪਿੱਪਲ ਥੱਲੇ ਬਹਿਣਾ. !

ਓਹ ਦਿਨ ਚੰਗੇ ਸੀ ਅੱਜ ਦੀ ਸਰਦਾਰੀ ਤੋਂ,
ਬਚਪਨ ਵਰਗੀ ਮੌਜ ਨੀ ਲਭਣੀ,
ਯਾਰੋ ਜ਼ਿੰਦਗੀ ਸਾਰੀ ਚੋਂ...!
 
Top