ਮੈਂ ਬੂੰਦ ਹਾਂ ਪਾਣੀ ਦੀ ਇਕ ਕੇਵਲ,

ਮੈਂ ਬੂੰਦ ਹਾਂ ਪਾਣੀ ਦੀ ਇਕ ਕੇਵਲ,
ਥਾਹ ਸਮੁੰਦਰ ਦੀ ਕਿਸ ਤਰਾਂ ਪਾ ਸਕਦੀ,
ਕਿਰਨ ਬਣ ਕੇ ਸੂਰਜ ਦੀ ਮੈਂ ਕੇਵਲ,
ਪੂਰੇ ਸੂਰਜ ਨੂ ਕਿੰਝ ਪਰਗਟਾਅ ਸਕਦੀ |

ਸਾਰੇ ਜਗਤ ਦੀਆਂ ਅੱਖਾਂ ਦੇ ਵਿੱਚ ਵਸਦਾ..,
ਫਿਰ ਵੀ ਕਿਸੇ ਨੂੰ ਨਜ਼ਰ ਉਹ ਆਂਵਦਾ ਨਹੀ..,
ਜ਼ਰੇ ਜ਼ਰੇ ਦੇ ਵਿੱਚ ਉਹ ਰਾਮ ਰਮਿਆ..,
ਉਹਦੀ ਹੋਂਦ ਤੋਂ ਬਾਹਰ ਕੁਝ ਜਾਂਵਦਾ ਨਹੀ
 
Top