ਜਿਨਾ ਸਾਹਾਂ 'ਚ ਸੱਜਣ ਵਸਦਾ !!!


ਜਿਨਾ ਸਾਹਾਂ 'ਚ ਸੱਜਣ ਵਸਦਾ,
ਦੱਸ ਕਿਵੇਂ ਰੋਕਾਂ ਓਹਨਾ ਸਾਹਾਂ ਨੂੰ !

ਮੁੱਕੀ ਨਹੀਂ ਉਡੀਕ ਓਹਦੇ ਆਉਣ ਦੀ,
ਕਿਵੇਂ ਤੱਕਣੋ ਹੱਟ ਜਾਵਾਂ ਰਾਵਾਂ ਨੂੰ !

ਰੋਕਿਆ ਬਥੇਰਾ ਪਰ ਨਹੀਂ ਰੁਕਦੇ,
ਹੰਝੂ, ਹੌਕੇ ਤੇ ਹਵਾਵਾਂ ਨੂੰ !

ਪਤਾ ਨਹੀਂ ਕਿਹੜੀ ਚੰਦਰੀ ਨਜ਼ਰ ਲੱਗੀ,
ਮੇਰੇ ਸੋਹਣੇ ਸੱਜਰੇ ਚਾਵਾਂ ਨੂੰ !

ਰੱਬ ਕਰੇ ਕਿਆਮਤ ਹੋਵੇ ਤੇ ਓਹ ਆਵੇ,
ਫੇਰ ਸਹਿ ਲਵਾਂ ਸੱਬ ਸਜ਼ਾਵਾਂ ਨੂੰ !!!
 
Top