ਤੈਨੂੰ ਗਲੇ ਲਾਊਣ ਦਾ ਚਾ ਹੀ ਰਹਿ ਗਿਆ !!!


ਤੈਨੂੰ ਗਲੇ ਲਾਊਣ ਦਾ ਚਾ ਹੀ ਰਹਿ ਗਿਆ,
ਤੇਰੇ ਸ਼ਹਿਰ ਆਊਣ ਦਾ ਚਾ ਹੀ ਰਹਿ ਗਿਆ !

ਲਾਰਾ ਲਾ ਕੇ ਰਖਿਆ ਏ ਕਾਗਜ਼ ਕਲਮ ਨੂੰ,
ਖ਼ਤ ਤੇਰੇ ਨਾਮ ਪਾਊਣ ਦਾ ਚਾ ਹੀ ਰਹਿ ਗਿਆ !

ਗਮਾ ਦੀ ਗ਼ਜ਼ਲਾਂ ਤੋਂ ਫ਼ੁਰਸਤ ਨਾ ਮਿਲ਼ੀ,
ਗੀਤ ਪਿਆਰ ਦੇ ਗਾਊਣ ਦਾ ਚਾ ਹੀ ਰਹਿ ਗਿਆ !

ਇਕ ਵਾਰੀ ਮੇਰੀ ਹਾਂ 'ਚ ਹਾਂ ਮਿਲਾਈ ਨਹੀਂ,
ਤੈਨੂੰ ਆਪਣੀ ਜ਼ਿੰਦਗੀ ਬਣਾਊਣ ਦਾ ਚਾ ਹੀ ਰਹਿ ਗਿਆ !

ਕੱਚੇ ਧਾਗੇ 'ਤੇ ਪੱਕਾ ਯਕੀਨ ਕਰ ਬੈਠੇ,
ਗੁੱਡੀ ਅਸਮਾਨੀ ਲਾਊਣ ਦਾ ਚਾ ਹੀ ਰਹਿ ਗਿਆ !

ਹਰ ਪਲ ਰੋਂਦਾ ਰਿਹਾ ਦਿਲ ਹੀ ਦਿਲ ਚੋਂ,
ਤੇਰੇ ਨੈਣਾ ਅੱਗੇ ਰੋਣ ਦਾ ਚਾ ਹੀ ਰਹਿ ਗਿਆ !!!
 
Top