ਭਲਾ ਸਦਾ ਇਹ ਸਭ ਦਾ ਮੰਗਣ,ਸਭ ਦੇ ਗਲ ਲਗ ਜਾਂਦੇ ਫੁਲ

ਕੰਡਿਆਂ ਤੇ ਮੁਸਕਾਂਦੇ ਫੁਲ,ਮੱਥੇ ਵਟ ਨਾਂ ਪਾਂਦੇ ਫੁਲ,
ਸਦਾ ਹੀ ਦੇਣਾ ਬਿਨ ਸਵਾਰਥ,ਆਪਣਾ ਆਪ ਲੁਟਾਂਦੇ ਫੁਲ,
ਕਬਰ ਹੋਵੇ ਜਾਂ ਸੇਹਰਾ ਹੋਵੇ,ਹਰ ਥਾਂ ਰੌਣਕ ਲਾਂਦੇ ਫੁਲ,
ਜਨਮ ਤੋਂ ਲੈ ਕੇ ਸ਼ਮਸ਼ਾਨਾਂ ਤਕ,ਸਾਡਾ ਸਾਥ ਨਿਭਾਉਂਦੇ ਫੁਲ,
ਖੁਸ਼ਬੂ ਦਿਓ ਤੇ ਖੇੜਾ ਵੰਡੋ,ਬਿਨ ਬੋਲੇ ਸਮਝਾਂਦੇ ਫੁਲ,
ਪਿਆਰ ਦੀ ਮਹਿਕ ਤੇ ਰੰਗ ਵਫਾ ਦਾ,ਹਰ ਥਾਂ ਤੇ ਫੈਲਾਂਦੇ ਫੁਲ,
ਬੰਦੇ ਦੇ ਕੰਮ ਆਵਣ ਖਾਤਿਰ,ਕਈ ਕਈ ਰੂਪ ਵਟਾਂਦੇ ਫੁਲ,
ਭਲਾ ਸਦਾ ਇਹ ਸਭ ਦਾ ਮੰਗਣ,ਸਭ ਦੇ ਗਲ ਲਗ ਜਾਂਦੇ ਫੁਲ
 
Top