ਸੋਹਣੇ ਸੱਜਣਾ ਦੇ ਪੈਰੀਂ ਅਸੀਂ ਪੈਣ ਤਕ ਗਏ.....!!!


ਮਿੰਨਤਾਂ ਵੀ ਕੀਤੀਆਂ ਯਾਰੋ ਤਰਲੇ ਵੀ ਲਾਏ,
ਸੋਹਣੇ ਸੱਜਣਾ ਦੇ ਪੈਰੀਂ ਅਸੀਂ ਪੈਣ ਤਕ ਗਏ,

ਜਿਹੜੇਆ ਗੁਨਾਹਾਂ ਦੀ ਨਾ ਕਦੇ ਹੋਈ ਕੋਈ ਖਬਰ,
ਓਹਨਾ ਲਈ ਵੀ ਮਾਫੀ ਅਸੀ ਕਹਿਣ ਤਕ ਗਏ,

ਸਾਰ ਵੀ ਨਾ ਲਈ ਕਦੇ ਜਿਹਨਾ ਸਾਡੀ ਆ ਕੇ,
ਖੜੇ ਰਹੇ ਸਾਡੇ ਵੱਲ ਪਿਠ ਜੋ ਘੁਮਾ ਕੇ,

ਬੇਕਦਰਾਂ ਦੀ ਆਸ ਵਿਚ ਅੱਜ ਤਾਈਂ ਬੈਠੇ ਹਾਂ,
ਏਹਿਓ ਗੱਲ ਕਿਹਣ ਓਹਦੇ ਸ਼ਹਿਰ ਤੱਕ ਗਏ,

ਮਰੁਥਲ ਵਾਂਗੂ ਅੱਜ ਹੋ ਗਏ ਹਾਂ ਵੀਰਾਨ,
ਯਾਦਾਂ ਬਣ ਗਈਆਂ ਅੱਜ ਮੇਰੀ ਰੂਹ ਸ਼ਮਸ਼ਾਨ,

ਆਖਦੇ ਨੇ ਲੋਕੀ ਓਹ ਨੇ ਬੜੇ ਹੀ ਅਮੀਰ,
ਸੁਣ ਏਹਿਓ ਗੱਲਾਂ ਤੇਰੇ ਵਰਗੇ ਫਕੀਰ,

ਲਾਕੇ ਝੂਠੀ ਜਿਹੀ ਆਸ ਲੈਕੇ ਦਿਲ ਵਾਲੀ ਝੋਲੀ,
ਮੰਗਣ ਬੇਵਫਾ ਵਾਲੀ ਖੈਰ ਤਕ ਗਏ,

ਸੋਹਣੇ ਸੱਜਣਾ ਦੇ ਪੈਰੀਂ ਅਸੀਂ ਪੈਣ ਤਕ ਗਏ......!!!
 
Top