ਜਨਮ ਭੁਮੀਂ,

ਉਹ ਲੋਕ ਕਾਯਰ ਹੁਂਦੇ ਨੇ,
ਜੋ ਦਿਲਾਂ ਚ ਫਿਕ ਪੁਆਉਂਦੇ ਨੇ
ਕਰਨ ਲਈ ਅਪਨੇ ਆਪ ਨੂੰ ਉਚਾ,
ਕਿਸੇ ਨੂੰ ਨੀਵਾਂ ਵਖਾਓਂਦੇ ਨੇ
ਛੱਡਕੇ ਅਪਣੀਂ ਜਨਮ ਭੁਮੀਂ,
ਹੋਰ ਭੁਮੀਂ ਦਾ ਅਖਵਾਓਂਦੇ ਨੇ
ਭੁੱਲਕੇ ਅਪਨੀ ਮਾਂ ਬੋਲੀ,
ਬੇਗਾਨੀ ਬੋਲੀ ਨੂੰ ਅਪਨਾਉਂਦੇ ਨੇ
ਝੂਠਿਆਂ ਜਿਹੀਆਂ ਗੱਲਾਂ ਕਰਕੇ,
ਕੋਈ ਨਵਾਂ ਯਾਰ ਬਣਾਉਂਦੇ ਨੇ
ਫਿਰ ਕਢੱਣ ਦੇ ਲਈ ਮਤਲਬ ਅਪਣਾ,
ਯਾਰ ਨਾਲ ਵੀ ਦਗਾ ਕਮਾਉਂਦੇ ਨੇ:jahaj
 
Top