ਪਡ਼-ਪਡ਼ ਆਲਮ ਫਾਜ਼ਿਲ ਹੋਇਆਂ

dj--sanjh

-->RaMgArHiA<--
ਪਡ਼-ਪਡ਼ ਆਲਮ ਫਾਜ਼ਿਲ ਹੋਇਆਂ,ਕਦੇ ਆਪਣੇ ਆਪ ਨੂੰ ਪਡ਼ਿਆ ਈ ਨਈਂ |
ਜਾ-ਜਾ ਵਡ਼ਦਾਂ ਮੰਦਰ-ਮਸੀਤੀਂ ,ਕਦੇ ਆਪਣੇ ਅੰਦਰ ਵਡ਼ਿਆ ਈ ਨਈਂ |
ਐਵੇਂ ਰੋਜ਼ ਸ਼ੈਤਾਨ ਨਾਲ ਲਡ਼ਦਾਂ,ਕਦੇ ਨਫ਼ਸ ਆਪਣੇ ਨਾਲ ਲਡ਼ਿਆ ਈ ਨਈਂ |
ਬੁੱਲੇ ਸ਼ਾਹ ਅਸਮਾਨੀ ਉਡੱਦਿਆਂ ਫਡ਼ਦਾਂ,ਜਿਹਡ਼ਾ ਘਰ ਬੈਠਾ ਉਹਨੂੰ ਫਡ਼ਿਆ ਈ ਨਈਂ |

ਕਈ ਵਾਰ ਬੰਦਾ ਅੰਦਰੋਂ ਕਿੰਨਾ ਭਰਿਆ ਹੁੰਦਾ ਹੈ....
ਕੂਕ ਕੇ ਵੀ ਅਵਾਜ਼ਾਂ ਅੰਦਰ ਰਹਿ ਜਾਂਦੀਆਂ ਨੇ ਬਾਕੀ,
ਕਹਿ ਕੇ ਵੀ ਅਨੰਤ ਸ਼ਬਦ ਰਹਿ ਜਾਂਦੇ ਨੇ ਅਣਕਹੇ,
ਹੱਸ ਕੇ ਵੀ ਮੁੱਕਦੇ ਨਹੀਂ ਅੰਦਰੋਂ ਕਹਿਕਹੇ,
ਹੰਭ ਕੇ ਵੀ ਹੋਰ ਰੋਣ ਨੂੰ ਜੀਅ ਕਰਦਾ ਹੈ,
ਥੱਕ ਕੇ ਵੀ ਹੋਰ ਤੁਰਨ ਨੂੰ ਜੀਅ ਕਰਦਾ ਹੈ,
ਮਿਲ ਕੇ ਵੀ ਫਿਰ ਮਿਲਣ ਨੂੰ ਜੀਅ ਕਰਦਾ ਹੈ,
ਲੱਖ ਸ਼ਿਕਵਿਆਂ ਤੋਂ ਬਾਅਦ ਫਿਰ ਹੱਸ ਹੋ ਜਾਂਦਾ ਹੈ,
ਮੁਕਾ ਕੇ ਆਖ਼ਰੀ ਖ਼ਤ ਫਿਰ ਲਿਖ ਹੋ ਜਾਂਦਾ ਹੈ,
ਹਰਫ਼-ਦਰ-ਹਰਫ਼ ਪੁੰਗਰਦੀਆਂ ਨੇ ਨਜ਼ਮਾਂ,
ਬੁੱਲ ਫਰਕਣ ਦੀ ਦੇਰ ਗੀਤ ਬਣ ਜਾਂਦਾ ਹੈ,
ਕਈ ਵਾਰ ਬੰਦਾ ਅੰਦਰੋਂ ਕਿੰਨਾ ਭਰਿਆ ਹੁੰਦਾ ਹੈ....

ਰਬ ਰਬ ਕਰਦੇ ਉਮਰ ਬੀਤੀ,
ਰਬ ਕੀ ਹੈ ਕਦੇ ਸੋਚਿਆ ਹੀ ਨਹੀਂ...

ਬਹੁਤ ਕੁਝ ਮੰਗ ਲਿਆ ਤੇ ਬਹੁਤ ਕੁਝ ਪਾਇਆ
ਰਬ ਵੀ ਪਾਉਣਾ ਹੈ ਕਦੇ ਸੋਚਿਆ ਹੀ ਨਹੀਂ...
 
lovelyboy17

Member

Top