ਹੱਥ ਜੋੜ ਤੇਰੇ ਅੱਗੇ,

ਹੱਥ ਜੋੜ ਤੇਰੇ ਅੱਗੇ,
ਅਰਦਾਸ ਮੇਰੀ ਦਾਤਿਆ..
ਆਹ ਸਾਲ ਸਾਰਿਆਂ ਲਈ,
ਸੁੱਖ ਦਾ ਚੜ੍ਹਾਵੀਂ..
ਮੁੱਕ ਜਾਣ ਜਹਿਮਤਾਂ,
ਤੂੰ ਕਰ ਦੇਵੀਂ ਰਹਿਮਤਾਂ..
ਸਾਰਿਆਂ ਦੇ ਘਰਾਂ ਵਿੱਚ,
ਖੁਸ਼ੀਆਂ ਲਿਆਵੀਂ..
ਝੱਲ ਕੇ ਜੁਦਾਈਆਂ,
ਪੁੱਤ ਕਰਣ ਕਮਾਈਆਂ..
ਪੁੱਤਾਂ-ਪ੍ਰਦੇਸੀਆਂ ਨੂੰ,
ਮਾਂਵਾਂ ਨੂੰ ਮਿਲਾਵੀਂ..
ਨਿੱਕਿਆਂ ਨੂੰ ਪਿਆਰ,
ਵੱਡਿਆਂ ਨੂੰ ਸਤਿਕਾਰ ਮਿਲੇ..
ਮਜ਼ਹਬਾਂ ਤੇ ਧਰਮਾਂ ਦੇ,
ਝਗੜੇ ਮੁਕਾਵੀਂ..
ਆਹ ਵਰ੍ਹਾ ਸਾਰਿਆਂ ਲਈ,
ਸੁੱਖ ਦਾ ਚੜ੍ਹਾਵੀਂ
 
Top